
ਮਾਲਵਾ ਖੇਤਰ ਵਿਚ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
Fri 8 Dec, 2023 0
ਨਿੱਜਸੁਆਰਥ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਹਿੱਤ ਕੁਝ ਕਰਨਾ ਮਨੁੱਖ ਨੂੰ ਪਸ਼ੂ ਨਾਲੋਂ ਨਿਖੇੜਦਾ ਹੈ :^ ਸੰਤ ਬਾਬਾ ਸੁੱਖਾ ਸਿੰਘ
ਚੋਹਲਾ ਸਾਹਿਬ 8 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਮਾਲਵਾ ਖੇਤਰ ਵਿਚ ਦੇਵੀਗੜ੍ਹ, ਘੁੜਾਮ ਅਤੇ ਪਟਿਆਲਾ ਸ਼ਹਿਰ ਦੇ ਅਜ਼ਾਦ ਨਗਰ ਵਿਖੇ ਸਿੱਖ ਸੰਗਤਾਂ ਨੇ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਥੇ ਸੰਗਤਾਂ ਦੀ ਮੰਗ ਅਨੁਸਾਰ ਗੁਰਮਤਿ ਪ੍ਰਚਾਰ ਫੇਰੀ ਦੇ ਪੜਾਅ ਰੱਖੇ ਗਏ ਸਨ। ਪਟਿਆਲਾ ਵਿਖੇ ਸੰਤ ਬਾਬਾ ਸੁੱਖਾ ਸਿੰਘ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਚਨ ਕਹੇ, “ ਇਹ ਸਾਰੀ ਧਰਤੀ ਧਰਮਸਾਲ ਹੈ, ਮਨੁੱਖ ਇਥੇ ਧਰਮ ਕਮਾਉਣ ਲਈ ਆਇਆ ਹੈ। ਆਪਣੇ-ਆਪ ਲਈ ਜਾਂ ਆਪਣੇ ਘਰ ਪਰਿਵਾਰ ਲਈ ਤਾਂ ਪਸ਼ੂ-ਪੰਛੀ ਵੀ ਆਪਣੇ ਫਰਜ਼ ਨਿਭਾਉਂਦੇ ਹਨ ਤੇ ਜੇ ਮਨੁੱਖ ਵੀ ਇਹੋ ਕੰਮ ਕਰਦਾ ਹੈ ਤਾਂ ਸਵਾਲ ਬਣਦਾ ਹੈ ਕਿ ਫਿਰ ਮਾਨਸ ਦੇਹੀ ਉੱਤਮ ਕਿਵੇਂ ਹੋਈੈ ਜਦੋਂ ਮਨੁੱਖ ਆਪਣੇ ਨਿੱਜ-ਸੁਆਰਥ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਹਿੱਤ ਕੁਝ ਕਰਦਾ ਹੈ, ਉਦੋਂ ਹੀ ਉਹ ਉੱਤਮ ਬਣਦਾ ਹੈ। ਨਹੀਂ ਤਾਂ ਗੁਰੂ ਕਾ ਬਚਨ ਚੇਤੇ ਰੱਖਣਾ ਚਾਹੀਦਾ ਹੈ, ‘ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥( ਪੰ। ੨੬੬)’। ਜੇ ਅਸੀਂ ਇਸ ਅਮੋਲਕ ਮਾਨਸ ਦੇਹੀ ਨੂੰ ਸਫਲ ਬਣਾਉਣਾ ਹੈ ਤਾਂ ਸੇਵਾ-ਸਿਮਰਨ ਨਾਲ ਜੁੜਣਾ ਪਵੇਗਾ।” ਸੰਗਤਾਂ ਦੇ ਭਰਪੂਰ ਇਕੱਠ ਵਿਚ ਮਹਾਂਪੁਰਖ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨੂੰ ਗੁਰਸਿੱਖੀ ਰਹਿਤ-ਬਹਿਤ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ ਅਤੇ ਬੰਨ੍ਹ ਬੰਨਣ ਦੀਆਂ ਸੇਵਾਵਾਂ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਮਹਾਂਪੁਰਖਾਂ ਨੇ ਆਖਿਆ ਕਿ ਇਸ ਇਲਾਕੇ ਦੀ ਸੰਗਤਾਂ ਨੇ ਦਰਿਆਵਾਂ ਦੇ ਬੰਨ੍ਹਾਂ ਉੱਤੇ ਬਹੁਤ ਸ਼ਰਧਾ ਅਤੇ ਪ੍ਰੇਮ ਨਾਲ ਸੇਵਾਵਾਂ ਨਿਭਾਈਆਂ ਹੈ। ਅਸੀ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।” ਇਸ ਮੌਕੇ ਬੇਅੰਤ ਸੰਗਤਾਂ ਦੇ ਇਕੱਠ ਵਿਚ ਤੀਰਥਪਾਲ ਸਿੰਘ, ਚਮਕੌਰ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਸਿੰਘ, ਕਿਰਨਬੀਰ ਸਿੰਘ, ਸੁਬੇਗ ਸਿੰਘ, ਸ਼ੇਰ ਸਿੰਘ, ਦਵਿੰਦਰ ਸਿੰਘ, ਹੀਰਾ ਸਿੰਘ (ਕਨੇਡਾ ਨਿਵਾਸੀ ਸਮੂਹ ਪਰਿਵਾਰ), ਗੁਲਾਬ ਸਿੰਘ ਕਨੇਡਾ (ਸਮੂਹ ਪਰਿਵਾਰ) ਅਤੇ ਹੋਰ ਕਈ ਸਤਿਕਾਰਤ ਹਸਤੀਆਂ ਹਾਜ਼ਰ ਸਨ। ਇਸ ਮੌਕੇ ਸ।ਤੀਰਥਪਾਲ ਸਿੰਘ ਜੀ ਨੇ ਆਖਿਆ, “ ਸੰਤ ਬਾਬਾ ਸੁੱਖਾ ਸਿੰਘ ਨੇ ਅਜੋਕੀ ਨੌਜਵਾਨ ਪੀੜ੍ਹੀ ਲਈ ਮਾਰਗ-ਦਰਸ਼ਕ ਹਨ, ਜਿਨ੍ਹਾਂ ਨੇ ਬਿਪਤਾ ਭਰੇ ਸਮੇਂ ਹੜ੍ਹ ਪੀੜਤਾਂ ਲਈ ਬਹੁਤ ਵੱਡੇ ਰਾਹਤ ਕਾਰਜ ਕੀਤੇ। ਸੰਸਾਰ ਭਰ ਵਿਚ ਸੰਤ ਬਾਬਾ ਸੁੱਖਾ ਸਿੰਘ ਦੇ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਹੋਈ ਹੈ। ਅੱਜ ਅਸੀਂ ਬਾਬਾ ਜੀ ਨੂੰ ਸਨਮਾਨ ਚਿੰਨ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸਾਡੇ ਇਲਾਕੇ ਤੋਂ ਬਹੁਤ ਸਾਰੇ ਨੌਜਵਾਨ ਬੰਨ੍ਹਾਂ ਤੇ ਚਲਦੀ ਕਾਰ ਸੇਵਾ ਤੋਂ ਪ੍ਰਭਾਵਿਤ ਹੋਏ ਹਨ। ਅਸੀਂ ਸੰਤ ਬਾਬਾ ਸੁੱਖਾ ਸਿੰਘ ਨੂੰ ਉਸ ਮੌਸਮ ਵਿਚ ਘੰਟਿਆਂ ਬੱਧੀ ਕਹੀ ਚਲਾਉਂਦੇ ਦੇਖਿਆ, ਜਦੋਂ ਅੱਤ ਦੀ ਗਰਮੀ ਪੈ ਰਹੀ ਸੀ ਅਤੇ ਆਪਣੇ ਜਰੂਰੀ ਕੰਮਾਂ ਲਈ ਵੀ ਦੁਪਹਿਰੇ ਘਰੋਂ ਨਿਕਲਣ ਤੋਂ ਗੁਰੇਜ਼ ਕਰਦੇ ਸਨ। ਸੇਵਾ ਦੀ ਐਸੀ ਮਿਸਾਲ ਅਸੀਂ ਪਹਿਲਾਂ ਕਦੇ ਨਹੀਂ ਦੇਖੀ ਸੀ। ਅੱਜ ਸਾਡੇ ਇਲਾਕੇ ਵਿੱਚ ਮਹਾਂਪੁਰਖ ਪਹੁੰਚੇ ਹਨ, ਅਸੀਂ ਸਾਧ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ। ਸਾਡੇ ਸਾਰਿਆਂ ਵਲੋਂ ਬੇਨਤੀ ਹੈ, ਜਦੋਂ ਵੀ ਕਦੇ ਆਪ ਜੀ ਸੇਵਾ ਲਈ ਹੋਕਾ ਦਿਓਗੇ, ਸਾਡੇ ਇਲਾਕੇ ਵਲੋਂ ਵੀ ਸੇਵਾ ਵਿੱਚ ਹਾਜ਼ਰੀ ਜਰੂਰ ਲੱਗੇਗੀ। ਆਪ ਜੀ ਜਦੋਂ ਵੀ ਕਿਸੇ ਸੇਵਾ ਲਈ ਹੁਕਮ ਦਿਓਗੇ ਤਾਂ ਅਸੀਂ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ।”
Comments (0)
Facebook Comments (0)