ਕਣਕ ਦੀ ਸਰਕਾਰੀ ਖਰੀਦ ਦਾ ਅੱਜ ਆਖਰੀ ਦਿਨ (25 ਮਈ ) -ਡਿਪਟੀ ਕਮਿਸ਼ਨਰ

 ਕਣਕ ਦੀ ਸਰਕਾਰੀ ਖਰੀਦ ਦਾ ਅੱਜ ਆਖਰੀ ਦਿਨ (25 ਮਈ ) -ਡਿਪਟੀ ਕਮਿਸ਼ਨਰ

ਤਰਨ ਤਾਰਨ, 24 ਮਈ :

ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 25 ਮਈ, 2019 ਇਸ ਸੀਜ਼ਨ ਲਈ ਕਣਕ ਦੀ ਸਰਕਾਰੀ ਖਰੀਦ ਦਾ ਆਖਰੀ ਦਿਨ ਹੈ। ਉਹਨਾਂ ਕਿਹਾ ਜੇਕਰ ਅਜੇ ਵੀ ਕਿਸੇ ਕਿਸਾਨ ਨੇ ਕਣਕ ਦੀ ਵਿਕਰੀ ਨਹੀਂ ਕੀਤੀ ਤਾਂ ਉਹ ਆਪਣੇ ਨੇੜੇ ਦੀ ਕਿਸੇ ਵੀ ਮੰਡੀ ਵਿੱਚ ਜਾ ਕੇ ਆਪਣੀ ਕਣਕ ਵੇਚ ਸਕਦੇ ਹਨ। 

ਉਹਨਾਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚੋਂ 23 ਮਈ ਤੱਕ 6,72,067 ਮੀਟਿ੍ਰਕ ਟਨ ਕਣਕ ਦੀ ਰਿਕਾਰਡ ਖਰੀਦ ਹੋ ਚੁੱਕੀ ਹੈ। ਜਦ ਕਿ ਪਿਛਲੇ ਸਾਲ 6,42,313 ਮੀਟਿ੍ਰਕ ਟਨ ਕਣਕ ਦੀ ਹੀ ਖਰੀਦ ਹੋਈ ਸੀ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਕੋਲ ਫਸਲ ਵੇਚਣ ਲਈ ਰੱਖੀ ਹੈ ਤਾਂ ਉਹ ਤੁਰੰਤ ਇਸ ਦੀ ਵਿਕਰੀ ਕਰ ਦੇਣ ਕਿਉਂਕਿ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ 25 ਮਈ ਨੂੰ ਸਰਕਾਰੀ ਖਰੀਦ ਬੰਦ ਹੋ ਜਾਣੀ ਹੈ। 

ਉਹਨਾਂ ਹੋਰ ਦੱਸਿਆ ਕਿ ਹੁਣ ਤੱਕ ਖਰੀਦੀ ਗਈ ਕਣਕ ਵਿਚੋਂ ਪਨਗੇ੍ਰਨ ਨੇ 161640 ਮੀਟਿ੍ਰਕ ਟਨ, ਮਾਰਕਫੈਡ ਨੇ 139543 ਮੀਟਿ੍ਰਕ ਟਨ, ਪਨਸਪ ਨੇ 88931 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਨੇ 85888 ਮੀਟਿ੍ਰਕ ਟਨ, ਪੰਜਾਬ ਐਗਰੋ ਨੇ 65447 ਮੀਟਿ੍ਰਕ ਟਨ, ਐਫ. ਸੀ. ਆਈ. ਨੇ 125078 ਮੀਟਿ੍ਰਕ ਟਨ ਕਣਕ ਅਤੇ ਹੋਰ ਵਪਾਰੀਆਂ ਵੱਲੋਂ 5540 ਮੀਟਿਰਿਕ ਟਨ ਕਣਕ ਦੀ ਖਰੀਦ ਕੀਤੀ ਹੈ। 

ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿੱਚੋਂ 23 ਮਈ ਤੱਕ 5,21,212 ਮੀਟਿਰਿਕ ਟਨ ਕਣਕ ਦੀ ਚੁਕਾਈ ਮੰਡੀਆਂ ਵਿੱਚੋਂ ਕੀਤੀ ਜਾ ਚੁੱਕੀ ਹੈ। ਜ਼ਿਲੇ ਦੇ ਕਿਸਾਨਾਂ ਨੂੰ ਮੰਡੀਆਂ ਵਿੱਚੋਂ ਖਰੀਦ ਕੀਤੀ ਗਈ ਕਣਕ ਦੀ 1114.65 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।