ਰੇਲਵੇ ਸਟੇਸ਼ਨ ਤੇ ਲੱਗੇ ਧਰਨੇ `ਚ ਸ਼ਾਮਿਲ ਹੋਣ ਲਈ ਜਥਾ ਰਵਾਨਾ।

ਰੇਲਵੇ ਸਟੇਸ਼ਨ ਤੇ ਲੱਗੇ ਧਰਨੇ `ਚ ਸ਼ਾਮਿਲ ਹੋਣ ਲਈ ਜਥਾ ਰਵਾਨਾ।

ਚੋਹਲਾ ਸਾਹਿਬ 18 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਖੇਤੀ ਸੋਧ ਐਕਟ ਦੇ ਵਿਰੋਧ ਵਿੱਚ ਬੁਟਾਰੀ ਰੇਲਵੇ ਸਟੇਸ਼ਨ ਤੇ ਲੱਗੇ ਧਰਨੇ ਵਿੱਚ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਜਥਾ ਕਿਸਾਨ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਪਰਗਟ ਸਿੰਘ ਚੰਬਾ ਦੀ ਅਗਵਾਹੀ ਵਿੱਚ ਰਵਾਨਾ ਹੋਇਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪਰਗਟ ਸਿੰਘ ਚੰਬਾ ਨੇ ਦੱਸਿਆ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ 350 ਸਾਲਾ ਜਨਮ ਦਿਹਾੜਾ ਮਨਾਵਾਂਗੇ ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾ ਦੇ ਮਾਲਕ ਬਣਾਇਆ ਸੀ ਜ਼ੋ ਅੱਜ ਫਿਰ ਸਾਡੇ ਤੋਂ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਅਡਾਨੀ,ਅੰਬਾਨੀ ਅਤੇ ਹੋਰ ਅਮੀਰ ਘਰਾਣਿਆਂ ਨਾਲ ਮਿਲਕੇ ਜ਼ਮੀਨਾ ਉਹਨਾਂ ਦੇ ਕਬਜੇ ਹੇਠ ਕਰਵਾਉਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀ ਹੈ ਅਤੇ ਜ਼ਮੀਨਾਂ ਤੇ ਕਬਜਾ ਨਹੀਂ ਹੋਣ ਦਵੇਗੀ।ਇਸ ਸਮੇਂ ਗੁਰਨਾਮ ਸਿੰਘ,ਹਜਾਰਾ ਸਿੰਘ,ਜ਼ੋਗਿੰਦਰ ਸਿੰਘ,ਪ੍ਰਤਾਪ ਸਿੰਘ,ਲਖਵਿੰਦਰ ਸਿੰਘ,ਸੁਖਦੇਵ ਸਿੰਘ,ਸੁਖਦੇਵ ਸਿੰਘ ਗੰਡੀਵਿੰਡ,ਗੁਰਦੇਵ ਸਿੰਘ,ਪਰਮਜੀਤ ਸਿੰਘ,ਹੀਰਾ ਸਿੰਘ,ਨਿਸ਼ਾਨ ਸਿੰਘ ਖਾਰਾ ਆਦਿ ਹਾਜ਼ਰ ਸਨ।