
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ‘ਚ ਸਵਸ਼ਤਾ ਮੁਹਿੰਮ ਤਹਿਤ ਰੈਲੀ ਦਾ ਆਯੋਜਨ।
Sat 14 Sep, 2024 0
ਚੋਹਲਾ ਸਾਹਿਬ 14 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦੀ ਸਥਾਪਨਾ ਸੰਨ 1970 ਵਿਚ ਸ੍ਰੀਮਾਨ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲ਼ਿਆਂ ਨੇ ਵਿਿਦਆ ਦਾ ਚਾਨਣ ਘਰ-ਘਰ ਪਹੁੰਚਾਉਣ ਅਤੇ ਉੱਚ ਸਿੱਖਿਆ ਹਾਸਲ ਕਰਨ ਦੇ ਮਕਸਦ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਕੀਤੀ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਵਿਿਦਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਇਸ ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ, ਤਜ਼ਰਬੇਕਾਰ ਅਤੇ ਮਿਹਨਤੀ ਸਟਾਫ਼ ਵੱਲੋਂ ਵਿਿਦਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ-ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਅਤੇ ਵਿਿਦਆਰਥੀਆਂ ਨੂੰ ਸਮਾਜਿਕ ਭਲਾਈ ਦੇ ਕੰਮਾਂ ਲਈ ਵੀ ਉਤਸਾਹਿਤ ਕੀਤਾ ਜਾਂਦਾ। ਕਾਲਜ ਦੇ ਐਨ।ਐਸ।ਐਸ। ਯੂਨਿਟ ਦੇ ਕੋਆਰਡੀਨੇਟਰ ਸ੍। ਬਲਵਿੰਦਰ ਸਿੰਘ, ਡਾ। ਭਗਵੰਤ ਕੌਰ ਅਤੇ ਪ੍ਰੋਫੈਸਰ ਬਿਕਰਮਜੀਤ ਸਿੰਘ ਵੱਲੋਂ ਸਵਸ਼ਤਾ ਮੁਹਿੰਮ ਤਹਿਤ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿੱਚ ਐਨ।ਐਸ।ਐਸ। ਵਲੰਟੀਅਰਜ਼ ਨੇ ਹੱਥਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਸਲੋਗਨ ਜਿਵੇਂ ਮਨ ਵਿਚ ਰੱਖੋ ਇਕ ਹੀ ਸੁਪਨਾ ਸਵੱਛ ਹੋਵੇ ਭਾਰਤ ਆਪਣਾ, ਆਓ ਇੱਕ ਬਦਲਾਵ ਕਰੀਏ ਦੇਸ਼ ਦਾ ਕੋਨਾ ਕੋਨਾ ਸਾਫ ਕਰੀਏ, ਹਮ ਸੱਭ ਕਾ ਹੈ ਏਕ ਹੀ ਨਾਰਾ ਸਾਫ ਸੁਥਰਾ ਹੋਵੇ ਦੇਸ਼ ਹਮਾਰਾ, ਸਾਡਾ ਸੱਭ ਦਾ ਇਹੋ ਸੁਪਨਾ ਸਵੱਛ ਹੋਵੇ ਭਾਰਤ ਆਪਣਾ ।ਇਸ ਰੈਲੀ ਵਿਚ ਸਾਰੇ ਵਲੰਟੀਅਰਜ਼ ਨੇ ਪੂਰਾ ਉਤਸ਼ਾਹ ਦਿਖਾਇਆ ਅਤੇ ਅਨੁਸ਼ਾਸਨ ਵਿਚ ਰਹਿੰਦਿਆਂ ਹੋਇਆਂ ਰੈਲੀ ਨੂੰ ਸਫ਼ਲ ਬਣਾਇਆ ।ਰੈਲੀ ਤੋਂ ਬਾਅਦ ਪ੍ਰਿੰਸੀਪਲ ਡਾ। ਜਸਬੀਰ ਸਿੰਘ ਗਿੱਲ ਵੱਲੋਂ ਰੈਲੀ ਨੂੰ ਸਫ਼ਲ ਬਣਾਉਣ ਵਿੱਚ ਸਾਰੇ ਐੱਨ ਐੱਸ ਐੱਸ ਵਲੰਟੀਅਰਜ਼ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਵੀ ਇਹੋ ਜੇਹੀਆਂ ਰੈਲੀਆਂ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ
Comments (0)
Facebook Comments (0)