ਹਲਕਾ ਵਿਧਾਇਕ ਪੱਟੀ ਨੇ ਡਾ: ਪਵਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਹਲਕਾ ਵਿਧਾਇਕ ਪੱਟੀ ਨੇ ਡਾ: ਪਵਨ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

ਚੋਹਲਾ ਸਾਹਿਬ 2 ਜਨਵਰੀ 2019
ਬੀਤੇ ਦਿਨੀਂ ਨਿਊ ਲਾਈਫ ਸਕੂਲ ਚੋਹਲਾ ਸਾਹਿਬ ਦੇ ਐਮ.ਡੀ. ਅਤੇ ਸੀਨੀਅਰ ਕਾਂਗਰਸੀ ਆਗੂ ਡਾ: ਪਵਨ ਕੁਮਾਰ ਜੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਜਿਸਤੇ ਅੱਜ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ  ਨੇ ਅੱਜ ਡਾ: ਪਵਨ ਕੁਮਾਰ ਦੇ ਗ੍ਰਹਿ ਵਿਖੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਸਮੇਂ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਾ: ਪਵਨ ਕੁਮਾਰ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਸਨ ਅਤੇ ਜਿੰਨਾਂ ਨੇ ਪਾਰਟੀ ਲਈ ਸਖਤ ਮਿਹਨਤ ਕੀਤੀ ਹੈ ਉਨਾਂ ਕਿਹਾ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜ਼ਾ ਸਕਦਾ।ਇਸ ਸਮੇਂ ਚੇਅਰਮੈਨ ਰਵਿੰਦਰ ਸਿੰਘ ਸ਼ੈਟੀਂ,ਲਖਬੀਰ ਸਿੰਘ ਸਰਪੰਚ ਚੋਹਲਾ ਸਾਹਿਬ,ਸਾਹਿਬ ਸਿੰਘ ਗੁੱਜਰਪੁਰ,ਅਜਮੇਰ ਸਿੰਘ ਸਬ ਇੰਸਪੈਕਟਰ,ਗੁਰਚਰਨ ਸਿੰਘ ਸੰਧੂ,ਪ੍ਰਧਾਨ ਭੁਪਿੰਦਰ ਕੁਮਾਰ ਨਈਅਰ,ਲਖਬੀਰ ਸਿੰਘ ਫੋਜ਼ੀ,ਰਾਜਵਿੰਦਰ ਸਿੰਘ ਸਰਪੰਚ ਰੂੜੀਵਾਲਾ,ਸੁਖਦੇਵ ਸਿੰਘ ਚੱਕੀ ਵਾਲਾ,ਜੱਜ ਮੈਂਬਰਪੰਚਾਇਤ,ਨਵਨੀਤ ਸਿੰਘ ਜੱਲੇਵਾਲ,ਸਵਿੰਦਰ ਸਿੰਘ ਸਰਪੰਚ ਨੱਥੂਪੁਰ,ਮਾਸਟਰ ਕੁਲਵੰਤ ਸਿੰਘ ਨਈਅਰ ਆਦਿ ਹਾਜ਼ਰ ਸਨ।