ਸਰਬੱਤ ਦੇ ਭਲੇ ਲਈ ਠੰਢੇ ਮਿੱਠੇ ਜਲ ਦੀ ਛਬੀਲ ਲਾਈ
Sun 7 Jul, 2019 0ਭਿੱਖੀਵਿੰਡ,
ਹਰਜਿੰਦਰ ਸਿੰਘ ਗੋਲ੍ਹਣ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਚੱਲਦਿਆਂ ਸਾਨੂੰ ਮਨੁੱਖਤਾ ਦੀ ਸੇਵਾ ਕਰਕੇ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਮਕਰਨ ਰੋਡ ਵਿਖੇ ਲਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਾਕਟਰ ਕਰਨੈਲ ਸਿੰਘ ਭਿੱਖੀਵਿੰਡ ਤੋਂ ਸੰਜੀਵ ਕੁਮਾਰ ਭਾਗੂ ਨੇ ਗੱਲਬਾਤ ਕਰਦਿਆਂ ਕੀਤਾ ,ਤੇ ਮਨੁੱਖਤਾ ਦੀ ਸੇਵਾ ਕਰਕੇ ਸਾਡੇ ਮਨ ਦੀ ਸ਼ਾਤੀ ਮਿਲਦੀ ,ਉੱਥੇ ਸਰਬੱਤ ਦਾ ਭਲਾ ਵੀ ਹੁੰਦਾ ਹੈ ! ਉਨ੍ਹਾਂ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਦਿਆਂ ਮਨੁੱਖਤਾ ਦੀ ਸੇਵਾ ਕਰਨ !ਇਸ ਮੌਕੇ ਸੰਜੀਵ ਕੁਮਾਰ ,ਜਗਲੀਨ ਸਿੰਘ ਨੂਰ ,ਚਾਂਦ ਕਪਿਲ , ਚੰਦਨ ,ਆਕਾਸ਼ , ਅਰਸ਼ , ਭਲੋ , ਵਿਸ਼ਾਲ ,ਬਲੀ ,ਰਾਹੁਲ ਬਾਹਬਾ, ਕਾਂਸ਼ੀ , ਕਰਨ ਆਦਿ ਨੌਜਵਾਨਾਂ ਵੱਲੋਂ ਵੀਂ ਸੇਵਾ ਕੀਤੀ ਗਈ !
Comments (0)
Facebook Comments (0)