ਡੇਂਗੂ ਅਤੇ ਚਿਕਨਗੁਨੀਆਂ ਦੇ ਲੱਛਣਾਂ,ਬਚਾਅ ਅਤੇ ਇਲਾਜ ਬਾਰੇ ਕੈਂਪ ਲਗਾਇਆ

ਡੇਂਗੂ ਅਤੇ ਚਿਕਨਗੁਨੀਆਂ ਦੇ ਲੱਛਣਾਂ,ਬਚਾਅ ਅਤੇ ਇਲਾਜ ਬਾਰੇ ਕੈਂਪ ਲਗਾਇਆ

ਡੇਂਗੂ ਅਤੇ ਚਿਕਨਗੁਨੀਆ ਇਲਾਜ ਯੋਗ ਹਨ : ਬਰਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ 18 ਮਈ (ਰਾਕਸ਼ ਬਾਵਾ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾ: ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਅੱਜ ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ ਅਤੇ ਹੈਲਥ ਇੰਸਪੈਕਟਰ ਬਿਹਾਰੀ ਲਾਲ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਡੇਂਗੂ ਅਤੇ ਚਿਕਨਗੁਨੀਆਂ ਦੇ ਲੱਛਣਾਂ,ਬਚਾਅ ਅਤੇ ਇਲਾਜ ਬਾਰੇ ਭਰਪੂਰ ਜਾਣਕਾਰੀ ਦਿੱਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਬਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਇਲਾਜਯੋਗ ਹਨ।ਉਹਨਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਏਡੀਜ਼ ਨਾ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ।ਇਹ ਮੱਛਰ ਸਾਫ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ।ਇਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਬਿਹਾਰੀ ਲਾਲ ਨੇ ਦੱਸਿਆ ਕਿ ਜਦੋਂ ਤੇਜ਼ ਬੁਖਾਰ,ਸਿਰ ਦਰਦ,ਮਾਸ ਪੇਸ਼ੀਆਂ ਵਿੱਚ ਦਰਦ,ਚਮੜੀ ਤੇ ਦਾਣੇ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ,ਮਸੂੜਿਆਂ,ਨੱਕ ਵਿਚੋਂ ਖੂਨ ਆਦਿ ਡੇਂਗੂ ਦੇ ਲੱਛਣ ਅਤੇ ਤੇਜ਼ ਬੁਖਾਰ,ਸਿਰ ਦਰਦ,ਜ਼ੋੜਾ ਦਾ ਦਰਦ ਅਤੇ ਸੋਜ਼ ਅਤੇ ਚਮੜੀ ਤੇ ਖਾਰਿਸ਼ ਆਦਿ ਲੱਛਣ ਦਿੱਸਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਮੌਕੇ ਤੇ ਰੋਗ ਬਾਰੇ ਜਾਣਕਾਰੀ ਹੋਣ ਤੇ ਤੁਰੰਤ ਉਸਦਾ ਇਲਾਜ ਕੀਤਾ ਜਾ ਸਕੇ।ਇਸ ਸਮੇਂ ਜਸਪਿੰਦਰ ਸਿੰਘ ਹਾਂਡਾ ਅਤੇ ਅਰੁਣ ਕੁਮਾਰ ਸੀਨੀਅਰ ਸਹਾਇਕ ਨੇ ਡੇਂਗੂ ਅਤੇ ਚਿਕਨਗੁਣੀਆਂ ਦੇ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਕੂਲਰਾਂ,ਗਮਲਿਆਂ,ਟ੍ਰੇਆਂ ਆਦਿ ਦਾ ਪਾਣੀ ਹਫਤੇ ਵਿੱਚ ਸਾਫ ਕਰਨਾ ਚਾਹੀਦਾ ਹੈ।ਰਾਤ ਸੌਂਣ ਸਮੇਂ ਪੂਰਾ ਸਰੀਰ ਢੱਕਣ ਵਾਲੇ ਕਪੜੇ ਪਹਿਨਨਣੇ ਚਾਹੀਦੇ ਹਨ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ,ਤੇਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾਂ ਲਵੋ ਸਿਰਫ ਪੈਰਾਸੀਟਾਮੋਲ ਦੀ ਵਰਤੋਂ ਕਰੋ।ਪਾਣੀ ਨੂੰ ਹਮੇਸ਼ਾਂ ਢੱਕਕੇ ਰੱਖੋ,ਟੁੱਟੇ ਟਾਇਰਾਂ,ਗਮਲਿਆਂ ਆਦਿ ਵਿੱਚ ਪਾਣੀ ਇਕਠਾ ਨਾ ਹੋਣ ਦਿਓ।ਪਾਣੀ ਜਾਂ ਤਰਲ ਚੀਜ਼ਾ ਜਿਆਦਾ ਪੀਓ।ਇਸ ਸਮੇਂ ਸੁਖਦੀਪ ਸਿੰਘ ਔਲਖ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸਤਨਾਮ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ।