ਤੇਜਧਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਗੰੁਡਾਗਰਦੀ ਦਾ ਨੰਗਾ ਨਾਚ

ਤੇਜਧਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਗੰੁਡਾਗਰਦੀ ਦਾ ਨੰਗਾ ਨਾਚ

ਭਿੱਖੀਵਿੰਡ:

 (ਹਰਜਿੰਦਰ ਸਿੰਘ ਗੋਲ੍ਹਣ )

ਇਤਿਹਾਸਕ ਪਿੰਡ ਪਹੂਵਿੰਡ ਵਿਖੇ ਤੇਜਧਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਵਿਆਹ ਵਾਲੇ ਘਰ ਦਾਖਲ ਹੋ ਕੇ ਘਰ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਔਰਤਾਂ ਦੀ ਕੁੱਟਮਾਰ ਕੀਤੀ ਅਤੇ ਮੋਟਰਸਾਈਕਲ, ਥ੍ਰੀ-ਵਹੀਲਰ ਸਮੇਤ ਆਦਿ ਸਮਾਨ ਤੋੜ ਸੁੱਟਿਆ। ਕੁੱਟਮਾਰ ਦਾ ਸ਼ਿਕਾਰ ਹੋਏ ਘਰ ਦੇ ਮੁਖੀ ਕਾਲਾ ਵਾਸੀ ਪਹੂਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੇਰੀ ਭੈਣ ਦਾ ਵਿਆਹ ਸੀ ਅਤੇ ਸ਼ਾਮ ਸਮੇਂ ਪਿੰਡ ਦਾ ਇਕ ਨੌਜਵਾਨ ਮੋਟਰਸਾਈਕਲ ‘ਤੇ ਤੇਜ ਰਫਤਾਰ ਗਲੀ ਵਿਚੋਂ ਲੰਘਿਆ ਤਾਂ ਸਾਡੇ ਘਰ ਵਾਲਿਆਂ ਵੱਲੋਂ ਉਸਨੂੰ ਮੋਟਰਸਾਈਕਲ ਹੋਲੀ ਚਲਾਉਣ ਲਈ ਆਖਿਆ ਗਿਆ। ਇਸ ਗੱਲ ਤੋਂ ਗੁੱਸੇ ਤੋਂ ਖਫਾ ਹੋਏ ਉਕਤ ਨੌਜਵਾਨ ਨੇ ਕੁਝ ਦੇਰ ਬਾਅਦ ਆਪਣੇ ਤੇਜਧਾਰ ਹਥਿਆਰਬੰਦ ਸਾਥੀਆਂ ਸਮੇਤ ਸਾਡੇ ਘਰ ਧਾਵਾ ਬੋਲਦਿਆਂ ਘਰ ਵਿਚ ਮੌਜੂਦ ਔਰਤਾਂ ਸਮੇਤ ਪਰਿਵਾਰਕ ਮੈਂਬਰਾ, ਰਿਸ਼ਤੇਦਾਰਾਂ ਦੀ ਭਾਰੀ ਕੁੱਟਮਾਰ ਕੀਤੀ ਤੇ ਇੱਟਾਂ-ਰੋੜੇ ਵਰਾਏ। ਉਥੇ ਘਰ ਵਿਚ ਖੜੇ ਮੋਟਰਸਾਈਕਲ, ਥ੍ਰੀ-ਵਹੀਲਰ ਸਮੇਤ ਘਰੇਲੂ ਸਾਮਾਨ ਦੀ ਭਾਰੀ ਤੋੜ-ਭੰਨ ਕਰਦਿਆਂ ਗਾਲੀ-ਗਲੋਚ ਕਰਦੇ ਹੋਏ ਫਰਾਰ ਹੋ ਗਏ। ਮੌਕੇ ‘ਤੇ ਪਹੰੁਚੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਕਾਰਜਗਾਰੀ ਮੁਖੀ ਏ.ਐਸ.ਆਈ ਪੰਨਾ ਲਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।