ਆਉਣ ਵਾਲੇ ਦਿਨਾਂ ‘ਚ ਗਰਮੀ ਦਿਖਾਏਗੀ ਅਪਣੇ ਰੰਗ, ਵਧੇਗਾ ਪਾਰਾ
Wed 8 May, 2019 0ਚੰਡੀਗੜ੍ਹ :
ਮਈ ਮਹੀਨੇ ਵਿਚ ਸੂਰਜ ਦੀ ਤਪਸ਼ ਅਤੇ ਚੱਲ ਰਹੀਆਂ ਗਰਮ ਹਵਾਵਾਂ ਨੇ ਲੋਕਾਂ ਦੇ ਪਸੀਨੇ ਛੁਡਾ ਦਿੱਤੇ ਹਨ। ਸਵੇਰੇ ਚੜ੍ਹਦੇ ਹੀ ਗਰਮੀ ਇੰਨੀ ਵਧ ਜਾਂਦੀ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗੂਗਲ ਦੀ ਰਿਪੋਰਟ ਮੁਤਾਬਿਕ ਬੁੱਧਵਾਰ ਨੂੰ ਜਲੰਧਰ ਸ਼ਹਿਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਇਕ ਹੋਰ ਰਿਪੋਰਟ ਮੁਤਾਬਿਕ ਵੀਰਵਾਰ ਨੂੰ ਇਹ ਤਾਪਮਾਨ 42 ਡਿਗਰੀ ‘ਤੇ ਪਹੁੰਚਣ ਦੀ ਸੰਭਾਵਨਾ ਹੈ ਮਤਲਬ ਕਿ ਆਉਣ ਵਾਲੇ ਦਿਨਾਂ ‘ਚ ਗਰਮੀ ਹੋਰ ਵੀ ਕੜਾਕੇ ਕੱਢੇਗੀ। ਗਰਮੀ ਤੋਂ ਬਚਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਸਾਧਨ ਅਪਣਾਏ ਜਾ ਰਹੇ ਹਨ। ਗਰਮੀ ‘ਚ ਬੇਹਾਲ ਹੋਏ ਲੋਕ ਸੜਕਾਂ ‘ਤੇ ਜੂਸ, ਗੰਨੇ ਦਾ ਰਸ, ਸ਼ਿਕੰਜਵੀ ਆਦਿ ਪੀਂਦੇ ਹੋਏ ਆਮ ਦੇਖੇ ਜਾ ਸਕਦੇ ਹਨ। ਹਾਲ ਇਹ ਹੈ ਕਿ ਦੁਪਹਿਰ ਸਮੇਂ ਸੜਕਾਂ ਅਤੇ ਬਾਜ਼ਾਰਾਂ ‘ਚ ਸੁੰਨਸਾਨ ਪਈ ਰਹਿੰਦੀ ਹੈ ਅਤੇ ਸੂਰਜ ਢੱਲਦੇ ਸਾਰ ਹੀ ਲੋਕ ਅਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ।
Comments (0)
Facebook Comments (0)