
ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ ਕਾਰਨ 8 ਜਨਵਰੀ ਨੂੰ ਭਰਤ ਬੰਦ
Sun 22 Dec, 2019 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 22 ਦਸੰਬਰ 2019
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਖਾਸ ਕਰਕੇ ਕਿਸਾਨਾਂ ਦੀ ਮੰਦਹਾਲੀ ਨੂੰ ਲੈ ਕੇ 8 ਜਨਵਰੀ 2020 ਨੂੰ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨਾਲ ਮਿਲ ਕੇ ਦਿੱਤੇ ਭਾਰਤ ਬੰਦ ਦੇ ਸੱਦੇ ਦੇ ਮੱਦੇ ਨਜਰ ਚੋਹਲਾ ਸਾਹਿਬ ਦੇ ਬਜ਼ਾਰਾਂ ਵਿੱਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਰੋਸ ਮੁਜ਼ਾਹਰਾ ਕੀਤਾ।ਇਸ ਮੌਕੇ ਦੁਕਾਨਦਾਰਾਂ ਨੂੰ ਅਪੀਲ ਕਰਨ ਲਈ ਆਲ ਇੰਡੀਆ ਕਿਸਾਨ ਸਭਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜਮਹੂਰੀ ਕਿਸਾਨ ਸਭਾ ਕੁੱਲ ਖੱਲੋ ਬਲਦੇਵ ਸਿੰਘ ਧੂੰਦਾ, ਮਨਜੀਤ ਸਿੰਘ ਬੱਗੋ ਕੋਟ ਮੁਹੰਮਦ,ਬਲਦੇਵ ਸਿੰਘ ਤੁੜ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਰੇਸ਼ਮ ਸਿੰਘ ਲੋਪੋਕੇ, ਗੁਰਮੇਜ਼ ਸਿੰਘ ਭੋਗਲ, ਪ੍ਰਮਜੀਤ ਸਿੰਘ ਚੋਹਲਾ ਸਾਹਿਬ, ਜੰਗ ਬਹਾਦਰ ਤੁੜ, ਜਗਦੀਸ਼ ਸਿੰਘ ਝੰਡੇਰ, ਹਰਬੰਸ ਸਿੰਘ ਵੜਿੰਗ, ਤਰਸੇਮ ਸਿੰਘ ਢੋਟੀਆਂ ਦੀ ਅਗਵਾਈ ਹੇਠ ਬਜ਼ਾਰ ਵਿੱਚ ਰੋਸ ਪ੍ਰਦਰਸ਼ਨ ਕਰਨ ਤੋ ਬਾਅਦ ਚੌਕ ਵਿੱਚ ਜਲਸਾ ਕੀਤਾ ਗਿਆ ਆਗੂਆ ਨੂੰ ਨੇ ਕਿਹਾ ਕਿ ਇਸ ਵਕਤ ਕਿਸਾਨ ਦੇਸ਼ ਭਰ ਵਿੱਚ ਮੰਦਹਾਲੀ ਦਾ ਸ਼ਿਕਾਰ ਹਨ। ਰੁੋਦੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦੇ ਸਿਰ ਤੇ ਬਹੁਤ ਕਰਜ਼ਾ ਚੜ੍ਹਿਆ ਹੋਇਆ ਹੈ ਜਿਸ ਕਰਕੇ ਦੇਸ਼ ਭਰ ਵਿੱਚ ਕਿਸਾਨ ਖੁਦਖੁਸ਼ੀਆਂ ਕਰ ਰਹੇ ਹਨ।ਮੋਦੀ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਵਾਬਜ ਮੁੱਲ ਨਹੀ ਦਿੰਦੀ, ਜਿਸ ਕਰਕੇ ਫਸਲਾਂ ਪੈਲੀਆਂ ਵਿੱਚ ਹੀ ਰੁਲ ਜਾਦੀਆਂ ਹਨ।ਅੱਜ ਗੰਢਿਆ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਪਰ ਜਦੋ ਕਿਸਾਨਾਂ ਨੇ ਪੱਕੀ ਫਸਲ ਨੂੰ ਮੰਡੀ ਵਿੱਚ ਵੇਚਣਾ ਹੁੰਦਾ ਹੈ ਉਦੋ ਵਪਾਰੀ ਤਬਕਾ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੀ ਸੋਨੇ ਵਰਗੀ ਫਸਲ ਮੰਡੀ ਵਿੱਚ ਰੋਲ ਦਿੰਦੇ ਹਨ।ਇਨ੍ਹਾਂ ਹਲਾਤਾਂ ਵਿੱਚ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀ ਨੂੰ ਲੈ ਕੇ 8 ਜਨਵਰੀ ਨੂੰ ਸਭ ਧਿਰਾਂ ਭਾਰਤ ਬੰਦ ਕਰਨ ਜਾ ਰਹੀਆਂ ਹਨ।ਉਹਨਾਂ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ 8 ਜਨਵਰੀ ਦੇ ਬੰਦ ਨੂੰ ਕਾਮਯਾਬ ਬਣਾਉਣ ਲਈ ਉਹਨਾਂ ਦਾ ਸਾਥ ਦੇਣ।
Comments (0)
Facebook Comments (0)