
ਸਬਰੀਮਾਲਾ ਮੰਦਿਰ ‘ਚ 4 ਟਰਾਂਸਜੈਂਡਰਾਂ ਭਗਵਾਨ ਅਯੱਪਾ ਦੇ ਕੀਤੇ ਦਰਸ਼ਨ
Wed 19 Dec, 2018 0
ਸਬਰੀਮਾਲਾ : ਸਬਰੀਮਾਲਾ ‘ਚ ਚਾਰ ਟਰਾਂਸਜੈਂਡਰਾਂ ਨੇ ਮੰਗਲਵਾਰ ਨੂੰ ਭਗਵਾਨ ਅਯੱਪਾ ਦੇ ਦਰਸ਼ਨ ਕੀਤੇ। ਇਨ੍ਹਾਂ ਲੋਕਾਂ ਨੂੰ ਐਤਵਾਰ ਨੂੰ ਮੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਸੀ, ਪਰ ਇੱਕ ਦਿਨ ਪਹਿਲਾਂ ਆਗਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਮੰਗਲਵਾਰ ਨੂੰ ਦਰਸ਼ਨ ਕੀਤੇ। ਇਨ੍ਹਾਂ ਸਾਰਿਆਂ ਨੇ ਸਾੜ੍ਹੀ ਪਹਿਨੀ ਹੋਈ ਸੀ।
ਸਵੇਰੇ ਪਰੂਮੇਲੀ ਪਹੁੰਚਣ ਤੋਂ ਬਾਅਦ ਐਰਨਾਕੁਲਮ ਦੇ ਚਾਰ ਭਗਤਾਂ ਨੇ ਸਾੜ੍ਹੀ ਪਾਈ ਅਤੇ ਸੁਰੱਖਿਆ ਦੇ ਵਿਚਕਾਰ ਪੰਬਾ ਤੋਂ ਸਵੇਰੇ ਅੱਠ ਵਜੇ ਮੰਦਰ ਵੱਲ ਚੜ੍ਹਾਈ ਸ਼ੁਰੂ ਕੀਤੀ। ਸਵੇਰੇ 9.45 ਵਜੇ ਇਹ ਲੋਕ ਮੰਦਰ ਪਹੁੰਚੇ ਅਤੇ ਪੂਜਾ ਖ਼ਤਮ ਕੀਤੀ। ਇਸ ਦੌਰਾਨ ਕਿਸੇ ਵੀ ਸਮੂਹ ਦੁਆਰਾ ਵਿਰੋਧ ਨਹੀਂ ਕੀਤਾ ਗਿਆ। ਐਤਵਾਰ ਨੂੰ ਇਨ੍ਹਾਂ ਚਾਰਾਂ ਨੂੰ ਪੁਲਸ ਨੇ ਪਹਾੜੀ ‘ਤੇ ਚੜ੍ਹਾਈ ਕਰਨ ਤੋਂ ਇਸ ਲਈ ਰੋਕ ਦਿੱਤਾ ਸੀ, ਜਦ ਉਨ੍ਹਾਂ ਕਿਹਾ ਸੀ ਕਿ ਉਹ ਸਾੜ੍ਹੀ ‘ਚ ਦਰਸ਼ਨ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕੋਟਾਯਮ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਅਤੇ ਸੋਮਵਾਰ ਨੂੰ ਕੇਰਲ ਉੱਚ ਅਦਾਲਤ ਦੁਆਰਾ ਨਿਯੁਕਤ ਪੁਲਸ ਇੰਸਪੈਕਟਰ ਏ ਹੇਮਚੰਦਰਨ ਨਾਲ ਵੀ ਸੰਪਰਕ ਕੀਤਾ, ਜੋ ਤੀਰਥ ਯਾਤਰਾ ਦੀ ਦੇਖ-ਰੇਖ ਕਰਨ ਵਾਲੀ ਤਿੰਨ ਮੈਂਬਰੀ ਕਮੇਟੀ ਦਾ ਹਿੱਸਾ ਹੈ।
Comments (0)
Facebook Comments (0)