
ਚੋਣਾਂ---ਕੁਲਦੀਪ ਵੜੈਚ
Sun 3 Feb, 2019 0
ਕੀ ਹੋਣੀ ਹੈ ਵਿਕਾਸ ਦੀ ਗੱਲ ਭਲਾ, ਇਸ ਚੋਣਾਂ ਦੇ ਮੁੱਦਿਆਂ ਵਿਚ ਭੀੜ ਭਟਕੀ ਲਗਦੀ ਏ,
ਧਰਮ ਜਾਤ ਦਾ ਰੌਲਾ ਨਹੀਂ ਇਹ ਦੋਸਤੋ, ਅਕਾਲੀਆਂ, ਕਾਂਗਰਸੀਆਂ ਦੀ ਡਾਂਗ ਖੜਕੀ ਲਗਦੀ ਏ,
ਉਹ ਅਖ਼ਬਾਰ ਜੋ ਸੱਚ ਬੋਲਦਾ ਨਹੀਂ ਜਾਂ ਤਗ਼ਮਾ ਮਿਲਿਆ ਜਾਂ ਗਲੇ ਤਲਵਾਰ ਲਟਕੀ ਲਗਦੀ ਏ,
ਪਹਿਲਾਂ ਨਾਲੋਂ ਵਧੀ ਹੈ ਵੋਟ ਦੀ ਕੀਮਤ, ਪਹਿਲਾਂ ਬੋਤਲ ਲਗਦੀ ਸੀ ਹੁਣ ਪੂਰੀ ਮਟਕੀ ਲਗਦੀ ਏ,
ਖੋਰੇ ਕੌਣ ਹੈ ਇਹ ਲਿਖਣ ਵਾਲਾ, ਠਾਹ ਸੋਟਾ ਮਾਰਦਾ ਇਹਦੀ ਬੋਲੀ ਜੱਟ ਦੀ ਲਗਦੀ ਏ।
- ਕੁਲਦੀਪ ਵੜੈਚ,
ਸੰਪਰਕ : 79869-54953
Comments (0)
Facebook Comments (0)