ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਤਰਕਸ਼ੀਲ ਸੁਸਾਇਟੀ ਚੋਹਲਾ ਸਾਹਿਬ ਵਲੋਂ ਕਰਵਾਇਆ ਪ੍ਰੋਗਰਾਮ
Mon 25 Mar, 2019 0(ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਚੋਹਲਾ ਸਾਹਿਬ 25 ਮਾਰਚ 2019
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਤਰਕਸ਼ੀਲ ਸੁਸਾਇਟੀ ਚੋਹਲਾ ਸਾਹਿਬ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਦੇਸ ਭਗਤ ਯਾਦਗਾਰ ਹਾਲ ਵਿਖੇ ਤਰਕਸ਼ੀਲ ਮੇਲਾ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਇਕਾਈ ਦੇ ਮੁਖੀ ਸੁਖਵਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਕਵਿਤਾ ਰਾਂਹੀ ਸਰਧਾ ਦੇ ਫੁੱਲ ਭੇਟ ਕਰਕੇ ਕੀਤੀ।ਲੋਕ ਕਲਾ ਮੰਚ ਮਜੀਠਾ ਦੇ ਨਿਰਮਾਤਾ ਗੁਰਮੇਲ ਸਿੰਘ ਸ਼ਾਮਨਗਰ ਦੀ ਨਿਰਦੇਸ਼ਨਾ ਹੇਠ ਨਾਟਕ ਗਿੱਲੀ ਮਿੱਟੀ, ਕੋਰੀਉਗਰਾਫੀ 'ਭਗਤ ਸਿੰਘ ਇਕ ਸੋਚ' ਤੇ 'ਅਜਾਦੀ ਦੀ ਇਕ ਹੋਰ ਜੰਗ' ਦਾ ਕਾਵਿ ਮੰਚਨ ਪੇਸ਼ ਕੀਤੇ ਗਏ।ਜਿਨਾਂ ਨੂੰ ਦਰਸ਼ਕਾਂ ਨੇ ਬਹੁਤ ਸਲਾਹਿਆ।ਜਾਦੂਗਰ ਵੇਦ ਪ੍ਰਕਾਸ਼ ਸੋਨੀ ਜੀਰਾ ਵਲੋਂ ਜਾਦੂ ਦੇ ਹੈਰਾਨੀਜਨਕ ਟਰਿਕ ਵਿਖਾਏ ਗਏ।ਉਨਾਂ ਕਿਹਾ ਇਹ ਸਿਰਫ ਹੱਥ ਦੀ ਸਫਾਈ ਜਾਂ ਸਮਾਨ ਦੀ ਵਿਸ਼ੇਸ ਬਣਤਰ ਹੁੰਦੀ ਹੈ।ਇਸ ਮੌਕੇ ਮੁਖ ਵਕਤਾ ਲੇਖਕ ਤੇ ਡਾ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਅਜੇ ਅਧੂਰਾ ਹੈ ਜਿਸ ਲਈ ਇਕ ਹੋਰ ਅਜਾਦੀ ਦੀ ਜੰਗ ਲੜਨੀ ਪੈਣੀ ਹੈ।ਉਨਾਂ ਕਿਹਾ ਭਾਜਪਾ ਦੇ ਰਾਜ ਵਿਚ ਬੇਰੁਜ਼ਗਾਰੀ,ਗਰੀਬੀ,ਮਹਿੰਗਾਈ ਵਧੀ ਹੈ ਤੇ ਕਿਸਾਨਾਂ ਮਜਦੂਰਾਂ ਵਲੋਂ ਖੁਦਕਸ਼ੀਆਂ ਕੀਤੀਆਂ ਜਾ ਰਹੀਆਂ ਹਨ।
ਜਿਥੇ ਹਾਕਮਾਂ ਵਲੋਂ ਦੇਸ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਜਲ,ਜੰਗਲ ਤੇ ਜਮੀਨ ਨੂੰ ਲੋਕਾਂ ਤੋਂ ਜਬਰੀ ਖੋਹ ਕੇ ਕਾਰਪੋਰੇਟ ਘਰਾਣਿਆ ਦੇ ਹਵਾਲੇ ਕੀਤਾ ਜਾ ਰਿਹਾ ਹੈ।ਹੱਕ ਸੱਚ ਦੀ ਅਵਾਜ ਨੂੰ ਦਬਾਇਆ ਜਾ ਰਿਹਾ ਹੈ।ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਥੇਬੰਦ ਹੋ ਕੇ ਇਨਾਂ ਨੀਤੀਆਂ ਦਾ ਵਿਰੋਧ ਕਰਨ।ਤਰਕਸ਼ੀਲ ਆਗੂ ਰਜਵੰਤ ਸਿੰਘ ਬਾਗੜੀਆਂ ਨੇ ਅੰਧਵਿਸ਼ਵਾਸ,ਵਹਿਮ ਭਰਮ,ਜੋਤਿਸ਼ ਵਿਦਿਆ, ਪਖੰਡਵਾਦ,ਆਲੇ ਦੁਆਲੇ ਵਾਪਰਦੀਆਂ ਗੈਰ ਵਿਗਿਆਨਕ ਘਟਨਾਵਾਂ ਜਿਵੇਂ ਕੱਪੜੇ ਕਟੇ ਜਾਣੇ,ਜਿੰਦਰਾ ਲੱਗੇ ਕਪੜਿਆਂ ਨੂੰ ਅੱਗ ਲਗਣੀ ਜਾਂ ਕੱਟੇ ਜਾਣ ਦੇ ਕਾਰਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਉਨਾਂ ਅਖੌਤੀ ਸਾਧੂਆਂ ਦੀ ਲੁੱਟ ਤੋਂ ਬਚਣ ਲਈ ਕਿਹਾ।
ਵੱਡੀ ਗਿਣਤੀ ਵਿਚ ਪਹੁੰਚੇ ਸਾਬਕਾ ਫੌਜੀਆਂ ਵਲੋਂ ਕੈਪਟਨ ਮੇਵਾ ਸਿੰਘ ਰਾਣੀਵਲਾਹ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ।
ਜਲਿਆਂ ਵਾਲੇ ਬਾਗ ਦੀ ਬਣੀ ਕਮੇਟੀ ਦੇ ਮੈਂਬਰ ਨਰਭਿੰਦਰ ਸਿੰਘ ਪੱਧਰੀ ਨੇ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਪਹੁੰਚਣ ਦੀ ਅਪੀਲ ਕੀਤੀ।ਸਾਥੀ ਮਹਿਲ ਸਿੰਘ ਤੇ ਸਿਮਰਜੀਤ ਕੌਰ ਵਲੋ ਇਨਕਲਾਬੀ ਗੀਤ ਪੇਸ਼ ਕੀਤੇ ਗਏ।ਜੋਨ ਆਗੂ ਮੁਖਤਾਰ ਸਿੰਘ ਨੇ ਵੀ ਸੰਬੋਧਨ ਕੀਤਾ।ਪਿਰੰਸੀਪਲ ਕਸ਼ਮੀਰ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਅੰਤ ਵਿਚ ਸਤਨਾਮ ਸਿੰਘ ਸਤਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਇਹ ਮੇਲਾ ਹਰ ਸਾਲ ਲਾਇਆ ਜਾਵੇਗਾ।
ਮੇਲੇ ਵਿਚ ਜੋਨ ਆਗੂ ਮੁਖਵਿੰਦਰ ਸਿੰਘ ਚੋਹਲਾ,ਮਾ ਦਲਬੀਰ ਸਿੰਘ ਚੰਬਾ,ਮਾ ਗੁਰਨਾਮ ਸਿੰਘ ਧੁੰਨ,ਬਲਵਿੰਦਰ ਸਿੰਘ ਬਿੱਟੂ,
ਸੁਖਚੈਨ ਸਿੰਘ ਖਾਰਾ,ਅਮਰੀਕ ਸਿੰਘ ਚੋਹਲਾ ਖੁਰਦ, ਜਸਬੀਰ ਸਿੰਘ ਖਿਲਚੀਆਂ,ਕੈਪਟਨ ਸਵਰਨ ਸਿੰਘ ਪਖੋਪੁਰ, ਸੁਖਬੀਰ ਸਿੰਘ ਪੰਨੂ, ਰਛਪਾਲ ਸਿੰਘ ਗੰਡੀਵਿੰਡ,ਜਗਜੀਤ ਸਿੰਘ ਘੜਕਾ,ਸੇਵਾ ਸਿੰਘ ਜਾਦੂਗਰ,ਕਾ ਬਲਵਿੰਦਰ ਸਿੰਘ ਦਦੇਹਰ ਸਾਹਿਬ, ਮਾ ਹਰਨੰਦ ਸਿੰਘ, ਗੁਰਬਾਜ ਸਿੰਘ ਰਾਜੋ ਕੇ ਆਦਿ ਸ਼ਾਮਲ ਸਨ।ਇਸ ਮੌਕੇ ਤੇ ਲਖਵਿੰਦਰ ਸਿੰਘ ਗੋਪਾਲਪੁਰ ਵਲੋਂ ਅਗਾਂਹਵਧੂ ਕਿਤਾਬਾਂ ਦਾ ਸਟਾਲ ਲਾਇਆ ਗਿਆ।
Comments (0)
Facebook Comments (0)