
ਸਤਲੁਜ ਦਰਿਆ 'ਚ ਛੱਡੇ ਵਾਧੂ ਪਾਣੀ ਨੇ ਕਿਸਾਨਾਂ ਦੇ ਸੂਤੇ ਸਾਹ - ਰੁੜ੍ਹੇ ਕ੍ਰੇਟਵਾਲ
Thu 20 Jun, 2019 0
ਨੰਗਲ, 20 ਜੂਨ 2019 - ਪਿਛਲੇ ਦਿਨੀਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਵਾਧੂ ਪਾਣੀ ਕਾਰਨ ਜਿੱਥੇ ਪਿੰਡ ਦੜੋਲੀ ਦੇ ਇੱਕ ਗੁੱਜਰ ਪਰਿਵਾਰ ਦੀਆਂ ਮੱਝਾਂ ਪਾਣੀ ਵਿੱਚ ਰੁੜ੍ਹ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਉੱਥੇ ਹੀ ਹੁਣ ਤਾਜ਼ਾ ਮਾਮਲਾ ਨਜ਼ਦੀਕੀ ਪਿੰਡ ਚੰਦਪੁਰ ਬੇਲੇ ਦਾ ਹੈ ਜਿੱਥੇ ਸਰਕਾਰ ਵੱਲੋਂ ਜ਼ਮੀਨ ਨੂੰ ਖੁਰਨ ਤੋਂ ਬਚਾਉਣ ਲਈ ਲਗਾਏ ਗਈ ਕ੍ਰੇਟਵਾਲ ਤੇਜ਼ ਪਾਣੀ ਦੀ ਭੇਟ ਚੜ੍ਹ ਗਈ ਅਤੇ ਇਸ ਨਾਲ ਕਿਸਾਨਾਂ ਦੀ ਕਈ ਏਕੜ ਉਪਜਾਊ ਜ਼ਮੀਨ ਵੀ ਦਰਿਆ ਦੀ ਭੇਟ ਚੜ੍ਹ ਗਈ ਹੈ।
ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਤੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਹੈ ਉਦੋਂ ਤੋਂ ਹੀ ਕ੍ਰੇਟਵਾਲ ਦੇ ਨਾਲ ਲਗਾਈਆਂ ਗਈਆਂ ਮਿੱਟੀ ਦੀਆਂ ਬੋਰੀਆਂ ਖੁਰਨੀਆਂ ਸ਼ੁਰੂ ਹੋ ਗਈਆਂ ਸਨ ਜੋ ਹੌਲੀ ਹੌਲੀ ਕ੍ਰੇਟਵਾਲਾ ਨੂੰ ਵੀ ਨਾਲ ਰੋੜ ਕੇ ਲੈ ਗਈਆਂ ਜਿਸ ਨਾਲ ਹੋਲੀ ਹੋਲੀ ਉਨ੍ਹਾਂ ਦੀ ਕਈ ਏਕੜ ਉਪਜਾਊ ਜ਼ਮੀਨ ਅਤੇ ਖੂਹ ਸਤਲੁਜ ਦਰਿਆ ਦੀ ਭੇਟ ਚੜ੍ਹ ਚੁੱਕੇ ਹਨ ਪਿੰਡ ਵਾਸੀਆਂ ਨੇ ਕਿਹਾ ਕੀ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਥਾਨਕ ਐਸਡੀਐਮ ਨੂੰ ਵੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਕਰੀਬ ਇਕ ਹਫਤਾ ਪਹਿਲਾਂ ਡਿਪਟੀ ਕਮਿਸ਼ਨਰ ਰੂਪਨਗਰ ਏਡੀਸੀ ਰੂਪਨਗਰ ਮੌਕੇ ਦਾ ਜਾਇਜ਼ਾ ਲੈ ਕੇ ਗਏ ਹਨ ਪਰ ਹੁਣ ਤੱਕ ਉਨ੍ਹਾਂ ਵੱਲੋਂ ਕੋਈ ਵੀ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ ਜਿਸ ਨਾਲ ਪਾਣੀ ਨਾਲ ਖੁਰਦੀ ਜ਼ਮੀਨ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਅਗਰ ਇਸ ਨੂੰ ਰੋਕਣ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਤਾਂ ਕੁਝ ਹੀ ਦਿਨਾਂ ਵਿੱਚ ਦਰਿਆ ਦਾ ਪਾਣੀ ਪਿੰਡ ਦੇ ਅੰਦਰ ਦਾਖਲ ਹੋ ਸਕਦਾ ਹੈ ਜਿਸ ਨਾਲ ਭਾਰੀ ਨੁਕਸਾਨ ਵੀ ਹੋ ਸਕਦਾ ਹੈ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਹਲਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਿਨੋਂ ਦਿਨ ਖੁਰ ਰਹੀ ਜ਼ਮੀਨ ਨੂੰ ਰੋਕਣ ਲਈ ਜਲਦ ਤੋਂ ਜਲਦ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਇਸ ਸਬੰਧੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੀ ਐਸਡੀਐਮ ਕਨੂੰ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਡੇਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਚੰਦਪੁਰ ਬੇਲਾ ਵਿਖੇ ਲੱਗ ਰਹੀ ਖਾਰ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।
Comments (0)
Facebook Comments (0)