ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਵਲੋਂ ਉਲੀਕਿਆ ਕਾਂਗਰਸ ਮੀਟ ਐਂਡ ਗਰੀਟ ਪ੍ਰੋਗਰਾਮ ਮੈਲਬੌਰਨ ਵਿੱਚ ਮੀਲ ਪੱਥਰ ਸਾਬਤ ਹੋਇਅਾ
Thu 2 Aug, 2018 0ਭਿੱਖੀਵਿੰਡ 1 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-
ਆਸਟ੍ਰੇਲੀਆ ਦੇ ਮੇਲਬੋਰਨ ਵਿਚ ਓਵਰਸੀਜ਼ ਇੰਡੀਅਨਜ਼ ਦੁਆਰਾ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਕਾਂਗਰਸ ਰਾਜਸਥਾਨ ਦੇ ਪ੍ਰਧਾਨ ਸ੍ਰੀ ਸਚਿਨ ਪਾਇਲਟ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਡਿਓਰਾ ਸ਼ਾਮਲ ਹੋਏ ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਕੁਝ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ।
ਇੰਡੀਅਨ ਓਵਰਸੀਜ਼ ਕਾਂਗਰਸ ਆਸਟ੍ਰੇਲੀਆ ਵਲੋਂ ਉਲੀਕਿਆ ਕਾਂਗਰਸ ਮੀਟ ਐਂਡ ਗਰੀਟ ਪ੍ਰੋਗਰਾਮ ਮੈਲਬੌਰਨ ਵਿੱਚ ਮੀਲ ਪੱਥਰ ਸਾਬਤ ਹੋਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਂਗਰਸ ਰਾਜਸਥਾਨ ਦੇ ਪ੍ਰਧਾਨ ਸ੍ਰੀ ਸਚਿਨ ਪਾਇਲਟ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਡਿਓਰਾ ਸਨ।
ਇਸ ਪ੍ਰੋਗਰਾਮ ਵਿੱਚ ਹਰ ਵਰਗ ਦੇ ਲੋਕਾਂ ਨੇ ਸਮੂਲੀਅਤ ਕੀਤੀ। ਇੰਨੀ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੇ ਵਿਚਾਰ ਸੁਣੇ ਅਤੇ ਸਾਬਿਤ ਕੀਤਾ ਕਿ ਕਾਂਗਰਸ ਦੀ ਆਉਣ ਵਾਲੀ ਸਰਕਾਰ ਬਣਨ ਜਾ ਰਹੀ ਹੈ ।
ਲੋਕਾਂ ਦੇ ਪੁੱਛੇ ਗਏ ਸਵਾਲ ਦੇ ਜਵਾਬ ਪਹੁੰਚੇ ਹੋਏ ਲੀਡਰਾਂ ਨੇ ਪੂਰਣ ਤੌਰ ਉੱਤੇ ਦਿੱਤੇ। ਮੈਲਬੌਰਨ ਅਤੇ ਆਸਟ੍ਰੇਲੀਆ ਦੇ ਕਾਂਗਰਸੀ ਲੀਡਰਾਂ ਨੂੰ ਇਨ੍ਹਾਂ ਇਕੱਠ ਵੇਖ ਕੇ ਹੱਲਾਸ਼ੇਰੀ ਮਿਲੀ। ਸਚਿਨ ਪਾਇਲਟ ਅਤੇ ਮਿਲਿੰਦ ਡਿਓਰਾ ਨੇ ਪਹੁੰਚੇ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ । ਇਹ ਦੋਵੇਂ ਨੋਜਵਾਨ ਲੀਡਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪੰਜ ਦਿਨਾਂ ਦੌਰੇ ਤੇ ਸਨ|
ਇਸ ਮੌਕੇ ਮਨੋਜ ਸੇਰੋਅਨ, ਸੁਖਬੀਰ ਸਿੰਘ ਸੰਧੂ, ਸੱਤੀ ਗਰੇਵਾਲ, ਨਵਦੀਪ ਸਿੰਘ,ਹਰਪ੍ਰੀਤ ਸਿੰਘ ਡੋਡ,ਦਿਲਬਾਗ ਸਿੰਘ ਮਾਨ,ਅਜਵਿੰਦਰ ਜੌਹਲ, ਹਰਪਾਲ ਸੰਧੂ ਆਦਿ ਕਾਂਗਰਸ ਵਰਕਰ ਹਾਜਿਰ ਸਨ।
Comments (0)
Facebook Comments (0)