
ਬਲਦੇਵ ਸ਼ਰਮਾ ਦੇ ਅਕਾਲ ਚਲਾਣਾ ਤੇ ਕੀਤਾ ਦੁੱਖ ਦਾ ਪ੍ਰਗਟਾਵਾ
Sun 7 Jul, 2019 0
ਭਿੱਖੀਵਿੰਡ,
ਹਰਜਿੰਦਰ ਸਿੰਘ ਗੋਲ੍ਹਣ
ਬਜ਼ੁਰਗ ਮਾਪੇ ਘਰ ਦਾ ਜਿੰਦਰਾ ਹੁੰਦੇ ,ਜਿਨ੍ਹਾਂ ਦੇ ਸੰਸਾਰ ਤੋਂ ਤੁਰ ਜਾਣ ਬਾਅਦ ਸਾਨੂੰ ਪਤਾ ਚੱਲਦਾ, ਕਿ ਮਾਪੇ ਕੀ ਹੁੰਦੇ ਹਨ ! ਬੀਤੇ ਦਿਨੀਂ ਸੰਸਾਰ ਤੋਂ ਕੂਚ ਕਰ ਗਏ ਬਲਦੇਵ ਰਾਜ ਸ਼ਰਮਾ, ਦੇ ਪਰਿਵਾਰਕ ਮੈਂਬਰਾਂ ਸਪੁੱਤਰ ਧਰਮਿੰਦਰ ਕੁਮਾਰ ਰਜਿੰਦਰ ਕੁਮਾਰ ਬੱਬੂ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਪੀ ਏ ਦਲਬੀਰ ਸਿੰਘ ਪੱਟੀ ਨੇ ਗੱਲਬਾਤ ਦੌਰਾਨ ਕੀਤਾ ,ਤੇ ਆਖਿਆ ਕਿ ਬਲਦੇਵ ਰਾਜ ਸ਼ਰਮਾ ਜਿੱਥੇ ਇਕ ਚੰਗੇ ਇਨਸਾਨ ਸਨ ਉੱਥੇ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਵੀ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ !ਇਸ ਮੌਕੇ ਸਰਪੰਚ ਬਲਜੀਤ ਸਿੰਘ ਫਰੰਦੀਪੁਰ,ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਆਗੂ ਸ਼ਾਂਤੀ ਪ੍ਰਸ਼ਾਦ ਤੇਜੀ , ਸ਼ਹੀਦ ਭਗਤ ਸਿੰਘ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਵੇਲ ਸਿੰਘ ਭਿੱਖੀਵਿੰਡ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ !
Comments (0)
Facebook Comments (0)