ਦਿੱਲੀ ਕਾਂਗਰਸ ਇੰਚਾਰਜ ਪੀ. ਸੀ. ਚਾਕੋ ਨੇ ਦਿੱਤਾ ਅਸਤੀਫ਼ਾ, ਕਿਹਾ- 'ਆਪ' ਕੋਲ ਚਲਾ ਗਿਆ ਸਾਡਾ ਸਾਰਾ ਵੋਟ ਬੈਂਕ
Wed 12 Feb, 2020 0ਨਵੀਂ ਦਿੱਲੀ, 12 ਫਰਵਰੀ- ਦਿੱਲੀ ਕਾਂਗਰਸ ਦੇ ਇੰਚਾਰਜ ਪੀ. ਸੀ. ਚਾਕੋ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ 'ਚ ਇੱਕ ਵੀ ਸੀਟ ਨਾ ਜਿੱਤਣ ਤੋਂ ਬਾਅਦ ਚਾਕੋ ਨੇ ਆਪਣਾ ਅਹੁਦਾ ਛੱਡਿਆ ਹੈ। ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਚਾਕੋ ਨੇ ਕਿਹਾ ਕਿ ਸਾਲ 2013 'ਚ ਸ਼ੀਲਾ ਦੀਕਸ਼ਿਤ ਜਦੋਂ ਮੁੱਖ ਮੰਤਰੀ ਸੀ, ਉਦੋਂ ਤੋਂ ਕਾਂਗਰਸ ਦੀ ਸਥਿਤੀ ਖ਼ਰਾਬ ਹੋਣ ਲੱਗੀ ਸੀ, ਜੋ ਕਿ ਸਾਲ 2020 ਤੱਕ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਾਰਾ ਵੋਟ ਬੈਂਕ ਆਮ ਆਦਮੀ ਪਾਰਟੀ ਦੇ ਕੋਲ ਚਲਾ ਗਿਆ ਹੈ। ਜਦੋਂ ਤੱਕ ਇਹ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਰਹੇਗਾ, ਉਦੋਂ ਤੱਕ ਕਾਂਗਰਸ ਅੱਗੇ ਨਹੀਂ ਵੱਧ ਸਕੇਗੀ।
Comments (0)
Facebook Comments (0)