ਸ਼ਿਨਾਗ ਸਿੰਘ ਸੰਧੂ ਅਤੇ ਸ਼ਮਿੰਦਰ ਕੌਰ ਰੰਧਾਵਾ ਨਵੋਦਿਆ ਕ੍ਰਾਂਤੀ ਨੈਸ਼ਨਲ ਅਵਾਰਡ ਨਾਲ ਸਨਮਾਨਿਤ
Wed 12 Feb, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 12 ਫਰਵਰੀ2020
ਨਵੋਦਿਆ ਕ੍ਰਾਂਤੀ ਪਰਿਵਾਰ ਭਾਰਤ ਵੱਲੋਂ ਨੈਸ਼ਨਲ ਅਕੈਡਮੀ ਫਾਰ ਫਾਈਨ ਆਰਟਸ ਅੰਮ੍ਰਿਤਸਰ ਵਿਖੇ ਸਮੁੱਚੇ ਭਾਰਤ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੀ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ।ਇਸ ਸਮਾਰੋਹ ਦੌਰਾਨ ਦਫਤਰ ਬਲਾਕ ਸਿੱਖਿਆ ਅਫਸਰ (ਐ.) ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਆਪਣੀਆਂ ਸੇਵਾਵਾ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਅਤੇ ਲੇਖਕ ਵਜੋਂ ਸਾਹਿਤਕ ਖੇਤਰ ਵਿੱਚ ਯੋਗਦਾਨ ਪਾ ਰਹੇ ਸ਼ਿਨਾਗ ਸਿੰਘ ਸੰਧੂ ਅਤੇ ਸ਼ਮਿੰਦਰ ਕੌਰ ਰੰਧਾਵਾ ਨੂੰ ਨਵੋਦਿਆ ਕ੍ਰਾਂਤੀ ਨੈਸ਼ਨਲ ਅਵਾਰਡ ਨਾਲ ਨਵਾਜਿਆ ਗਿਆ।ਸ਼ਿਨਾਗ ਸਿੰਘ ਸੰਧੂ ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾਂ ਅਵੇਕ ਐਜੂਕੇਸ਼ਨਲ ਫਾਉਂਡੇਸ਼ਨ ਚੋਹਲਾ ਸਾਹਿਬ ਦੇ ਵਾਈਸ ਪੈ੍ਰਜੀਡੈਂਟ ਅਤੇ ਸ਼ਮਿੰਦਰ ਕੌਰ ਰੰਧਾਵਾ ਸੈਕਟਰੀ ਹਨ।ਇਸ ਮੌਕੇ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.) ਤਰਨ ਤਾਰਨ ਅਤੇ ਮੈਡਮ ਅਨੂਰੂਪ ਬੇਦੀ ਬਲਾਕ ਸਿੱਖਿਆ ਅਫਸਰ (ਐ.) ਗੰਡੀਵਿੰਡ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹਨਾਂ ਨੇ ਇਲਾਕੇ ਵਿੱਚ ਸਿੱਖਿਆ ਵਿਭਾਗ ਦਾ ਮਾਣ ਵਧਾਇਆ ਹੈ ਅਤੇ ਅਜਿਹੇ ਸ਼ਖਸ਼ ਸਮਾਜ ਲਈ ਇੱਕ ਮਾਰਗ ਦਰਸ਼ਕ ਹਨ ਜੋ ਵਿੱਦਿਆ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ।ਇਸ ਮੌਕੇ ਸ਼ਿਨਾਗ ਸਿੰਘ ਸੰਧੂ ਅਤੇ ਸ਼ਮਿੰਦਰ ਕੌਰ ਰੰਧਾਵਾ ਨੇ ਕਿਹਾ ਕਿ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਨਾਲ ਉਹਨਾਂ ਦੀ ਹੋਰ ਵੀ ਜ਼ਿੰਮੇਵਾਰੀ ਵੱਧ ਗਈ ਹੈ ਅਤੇ ਨਵੀਂ ਊਰਜਾ ਮਿਲੀ ਹੈ।ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਫਰਜ਼ਾਂ ਨੂੰ ਹੋਰ ਵੀ ਸਮਰਪਿਤ ਭਾਵਨਾ ਨਾਲ ਨਿਭਾਉਣਗੇ।ਸਨਮਾਨ ਮਿਲਣ ਤੇ ਇਲਾਕੇ ਦੀਆਂ ਅਧਿਆਪਕ ਜਥੇਬੰਦੀਆਂ ਅਤੇ ਵਿੱਦਿਅਕ ਖੇਤਰ ਨਾਲ ਜੁੜੀਆਂ ਸਖ਼ਸ਼ੀਅਤਾਂ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਸਮਾਰੋਹ ਵਿੱਚ ਮੈਡਮ ਰੇਖਾ ਮਹਾਜਨ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ,ਅਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਤਰਨ ਤਾਰਨ ,ਨਵਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਕਰਮਜੀਤ ਸਿੰਘ ਮੋਟੀਵੇਟਰ ਨਵੋਦਿਆ ਕ੍ਰਾਂਤੀ ਪਰਿਵਾਰ ਅਤੇ ਸਮੁੱਚੇ ਭਾਰਤ ਦੇ ਵੱਖ-ਵੱਖ ਰਾਜਾ ਤੋਂ ਸਿੱਖਿਆ ਅਧਿਕਾਰੀ ਅਤੇ ਸੈਂਕੜੇ ਅਧਿਆਪਕ ਮੋਜੂਦ ਸਨ।
Comments (0)
Facebook Comments (0)