ਸਰੀਰਕ ਤੰਦਰੁਸਤੀ ਅਤੇ ਬਜੁਰਗਾਂ ਦੀ ਸਾਂਭ ਸੰਭਾਲ ਸਬੰਧੀ 40 ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ।
Wed 14 Aug, 2024 0ਆਸ਼ਾ ਵੱਲੋਂ ਘਰ ਘਰ ਜਾਕੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ : ਡਾਕਟਰ ਗਿੱਲ
ਚੋਹਲਾ ਸਾਹਿਬ 14 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਭਾਰਤ ਭੂਸ਼ਣ , ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਅਤੇ ਜਿਲ੍ਹਾ ਅਪੋਲੋਜਿਸਟ ਡਾਕਟਰ ਸਿਮਰਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਸਰੀਰਕ ਤੰਦਰੁਸਤੀ ਅਤੇ ਬਜੁਰਜਗਾਂ ਦੀ ਸਾਂਭ ਸੰਭਾਲ ਸਬੰਧੀ 40 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਅਤੇ ਬਜੁਰਗਾਂ ਦੀ ਸਾਂਭ ਸੰਭਾਲ ਕਿਸ ਤਰਾਂ ਕਰਨੀ ਹੈ , ਸਬੰਧੀ 1 ਅਗਸਤ 2024 ਤੋਂ ਲੈਕੇ 14 ਅਗਸਤ 2024 ਤੱਕ ਛੇ ਦਿਨਾਂ ਦੀ ਟ੍ਰੇਨਿੰਗ ਬਲਾਕ ਸਰਹਾਲੀ ਅਧੀਨ ਆਉਂਦੀਆਂ 140 ਆਸ਼ਾ ਵਿੱਚੋਂ 40 ਆਸ਼ਾ ਵਰਕਰਜ਼ ਨੂੰ ਦਿੱਤੀ ਗਈ ਹੈ।ਇਸ ਸਮੇਂ ਹਰਦੀਪ ਸਿੰਘ ਸੰਧੂ ਬੀ ਈ ਈ ਨੇ ਦੱਸਿਆ ਕਿ ਇਸ ਟੇ੍ਰਨਿੰਗ ਵਿੱਚ ਹਾਜਰ ਆਸ਼ਾ ਵਰਕਰਜ਼ ਨੂੰ ਸੀ ਐਚ ਓ ਸੁਪਰੀਤ ਕੌਰ ਅਤੇ ਏ ਐਨ ਐਮ ਰਜਵੰਤ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਕਿਸ ਤਰਾਂ ਰੱਖਣੀ ਹੈ ਅਤੇ ਚਿੰਤਾਵਾਂ ਦਾ ਤਿਆਗ ਕਰਕੇ ਕਿਸ ਤਰਾਂ ਮਾਨਸਿਕਤਾ ਨੂੰ ਮਜਬੂਤ ਬਣਾਉਣਾ ਹੈ ਅਤੇ ਘਰ ਵਿੱਚ ਰਹਿੰਦੇ ਬਜੁਰਗਾਂ ਦੀ ਕਿਸ ਤਰਾਂ ਸਾਂਭ ਸੰਭਾਲ ਕਰਨੀ ਹੈ ਅਤੇ ਉਹਨਾਂ ਦੀ ਤੰਦਰੁਸਤੀ ਲਈ ਸਾਨੂੰ ਕੀ ਕੀ ਯਤਨ ਕਰਦੇ ਰਹਿਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਟੇ੍ਰਨਿੰਗ ਲੈ ਚੁੱਕੀਆਂ ਆਸ਼ਾ ਵਰਕਰਜ਼ ਘਰ ਘਰ ਜਾਕੇ ਲੋਕਾਂ ਨੂੰ ਸਰੀਰਕ ਤੰਦਰੁਸਤੀ,ਮਾਨਸਿਕ ਤੰਦਰੁਸਤੀ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਬਜੁਰਗਾਂ ਦੀ ਸਾਂਭ ਸੰਭਾਲ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਇਸ ਸਮੇਂ ਬਲਾਕ ਸਰਹਾਲੀ ਅਧੀਨ ਆਉਂਦੀਆਂ 40 ਆਸ਼ਾ ਵਰਕਰਜ਼ ਦੇ ਨਾਲ ਨਾਲ ਮਨਦੀਪ ਸਿੰਘ ਆਈ ਏ,ਵਿਸ਼ਾਲ ਕੁਮਾਰ ਬੀ ਐਸ ਏ, ਕੁਲਵੰਤ ਕੌਰ ਅਕਾਊਟੈਂਟ,ਨਰਿੰਦਰ ਕੁਮਾਰ ਆਦਿ ਹਾਜਰ ਸਨ।
Comments (0)
Facebook Comments (0)