ਗੋਇੰਦਵਾਲ ਸਾਹਿਬ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮੈਗਾ ਕੈਂਪ ਆਯੋਜਿਤ

ਗੋਇੰਦਵਾਲ ਸਾਹਿਬ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮੈਗਾ ਕੈਂਪ ਆਯੋਜਿਤ

n?;Hf;zx

r'fJzdtkb ;kfjp 23 Btzpo

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲਾ ਸ਼ਤਾਬਦੀ ਨੂੰ ਸਮਰਪਿਤ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜ਼ਿਲ੍ਹਾ ਪ੍ਰਸਾਸਨ ਵੱਲੋਂ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਮੈਗਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਦੀ ਸੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਕੀਤੀ ਗਈ. ਕੈਂਪ ਅੰਦਰ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਸਬੰਧੀ ਫਾਰਮ ਭਰੇ ਗਏ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕਈਆਂ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਕੀਤਾ ਗਿਆl ਇਸ ਮੌਕੇ ਸ੍ਰੀ ਸਭਰਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਤ ਚਰਨ ਛੋਹ ਪ੍ਰਾਪਤ ਪਿੰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨl ਲੋਕਾਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕਾਰਜ ਸ਼ੁਰੂ ਕੀਤੇ ਗਏ ਹਨ ਅਤੇ ਇਨ੍ਹਾਂ ਪਿੰਡਾਂ ਵਿਚ ਸਾਢੇ ਪੰਜ ਸੌ ਬੂਟੇ ਵੀ ਲਾਏ ਜਾ ਰਹੇ ਹਨ ਇਸ ਮੌਕੇ ਐੱਸ ਡੀ ਐੱਮ ਸੁਰਿੰਦਰ ਸਿੰਘ. ਤਹਿਸੀਲਦਾਰ ਮੈਡਮ ਸੀਮਾ ਸ਼ਿੰਘ. ਜ਼ਿਲ੍ਹਾ ਵੈੱਲਫੇਅਰ ਅਫ਼ਸਰ ਬਿਕਰਮਜੀਤ ਸਿੰਘ .ਨਰਿੰਦਰਜੀਤ ਸਿੰਘ ਜਲ ਸਪਲਾਈ. ਗੁਰਮਹਾਵੀਰ ਸਿੰਘ .ਮੈਡੀਕਲ ਅਫਸਰ ਡਾ ਮਨਪ੍ਰੀਤ ਕੌਰ .ਡੀਓ ਐਲੀਮੈਂਟਰੀ ਕੰਵਲਜੀਤ ਸਿੰਘ ਹਰਜੀਤ ਸਿੰਘ ਸਾਬੀ ਰਘੁਬੀਰ ਸਿੰਘ ਵਿਰਕ. ਰਣਜੀਤ ਸਿੰਘ ਭੁੱਲਰ .ਕਰਮ ਸਿੰਘ ਫੌਜੀ .ਮੁਖਤਾਰ ਸਿੰਘ ਮਲਕੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ