ਪਿੰਡ ਚੰਬਾ ਕਲਾਂ ਤੋਂ ਦਿੱਲੀ ਮੋਰਚੇ ਲਈ ਕਿਸਾਨਾਂ ਮਜ਼ਦੂਰਾਂ ਦਾ ਛੇਵਾਂ ਜਥਾ ਰਵਾਨਾ।
Sun 27 Dec, 2020 0ਚੋਹਲਾ ਸਾਹਿਬ 27 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਕਿਸਾਨ ਅੰਦੋਲਨ ਲਈ ਇਤਿਹਾਸਕ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਤੋਂ ਨੌਜਵਾਨਾਂ,ਬਜ਼ੁਰਗਾਂ ਬੱਚਿਆਂ ਦਾ ਬਹੁਤ ਵੱਡਾ ਛੇਵਾਂ ਜਥਾ ਦਿੱਲੀ ਲਈ ਹੀਰਾ ਸਿੰਘ ਪੰਚਾਇਤ ਮੈਬਰ ਅਤੇ ਗੁਰਨਾਮ ਸਿੰਘ ਮਾਣਕਾ ਚੰਬਾ ਕਲਾਂ ਦੀ ਯੋਗ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ।ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਅਤੇ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਕਿਹਾ ਕਿ ਪਿਛਲੇ ਦਿਨੀ ਜੋ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਬਣਾਏ ਹਨ ਉਹ ਸਿਰਫ ਕਿਸਾਨ ਮਾਰੂ ਹੀ ਨਹੀਂ ਸਗੋਂ ਆਮ ਲੋਕਾਂ ਤੇ ਪੰਜਾਬ ਦੇ ਹਿੱਤ ਵਿੱਚ ਨਹੀ ਹਨ।ਇਸੇ ਕਰਕੇ ਅੱਜ ਇੰਨਾਂ ਕਾਨੂੰਨਾਂ ਦੇ ਵਿਰੁੱਧ ਜੋ ਸੰਘਰਸ਼ ਚੱਲ ਰਿਹਾ ਹੈ ਉਹ ਇੱਕ ਲੋਕ ਲਹਿਰ ਬਣ ਚੁੱਕਾ ਹੈ।ਸਭ ਕਿਸਾਨ ਅਤੇ ਹਰ ਵਰਗ ਦੇ ਲੋਕ ਇੰਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ,ਪਰ ਇਹ ਮੋਦੀ ਸਰਕਾਰ ਕਾਲੇ ਕਾਨੂੰਨ ਕਿਸਾਨਾਂ ਦੀ ਭਲਾਈ ਵਿੱਚ ਹੋਣ ਦਾ ਰਾਗ ਅਲਾਪ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸਾਨੀ ਬਚੇਗੀ ਤਾ ਹੀ ਪੰਜਾਬ ਦੀ ਆਰਥਿਕਤਾ ਅਤੇ ਪੰਜਾਬ ਬੱਚ ਸਕਦਾ ਹੈ।ਇਸੇ ਲਈ ਕਿਸਾਨਾਂ ਨੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦਾ ਪੱਕਾ ਪ੍ਰਣ ਕਰ ਲਿਆ ਹੈ ਜਿਸ ਤੋਂ ਬਿਨਾਂ ਉਹ ਦਿੱਲੀ ਛੱਡਣ ਲਈ ਤਿਆਰ ਨਹੀ ਹਨ ਤੇ ਸੰਘਰਸ਼ ਦਿਨੋ ਦਿਨ ਹੋਰ ਤੇਜ ਕਰ ਰਹੇ ਹਨ।ਇਸ ਮੌਕੇ ਸੁਖਪਾਲ ਸਿੰਘ ਫੌਜੀ,ਡਾਇਰੈਕਟਰ ਰਾਜਵੰਤ ਸਿੰਘ,ਸੁਖਬੀਰ ਸਿੰਘ ਮੈਬਰ ਪੰਚਾਇਤ,ਰਣਜੀਤ ਸਿੰਘ ਹਵੇਲੀਆ ਵੇਰਕਾ ਡੇਅਰੀ ਵਾਲੇ,ਮਨਜੀਤ ਸਿੰਘ ਪ੍ਰਧਾਨ ਪ੍ਰੈੱਸ ਕਲੱਬ ਚੋਹਲਾ ਸਾਹਿਬ,ਪ੍ਰਿੰਸੀਪਲ ਹਰਪ੍ਰੀਤ ਸਿੰਘ ਚੰਬਾ,ਹਰਵਿੰਦਰ ਸਿੰਘ,ਪਰਮਜੀਤ ਸਿੰਘ ਜਲਾਲਕਾ,ਹਰਭਜਨ ਸਿੰਘ,ਸਤਨਾਮ ਸਿੰਘ ਮੰਮਣਕੇ,ਜਸਬੀਰ ਸਿੰਘ ਤਪਾ,ਮੱਸਾ ਸਿੰਘ,ਬਲਵਿੰਦਰ ਸਿੰਘ,ਪਰਤਾਪ ਸਿੰਘ,ਦਿਲਬਾਗ ਸਿੰਘ,ਚਰਨਜੀਤ ਸਿੰਘ,ਸੁਖਵਿੰਦਰ ਸਿੰਘ ਕਿਰਤੋਵਾਲ ਆਦਿ ਹਾਜ਼ਰ ਸਨ।
Comments (0)
Facebook Comments (0)