ਬਰਸੀ ਸਮਾਗਮ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਪਿੰਡਾਂ ਦੇ ਜਥੇਦਾਰਾਂ ਨੂੰ ਸੌਂਪੀਆਂ ਜਿੰਮੇਵਾਰੀਆਂ- ਸੰਤ ਬਾਬਾ ਸੁੱਖਾ ਸਿੰਘ ਜੀ
Wed 25 Dec, 2024 0ਚੋਹਲਾ ਸਾਹਿਬ 25 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਅੱਜ ਬਰਸੀ ਸਮਾਗਮ ਦੇ ਸਮੂਹ ਪ੍ਰਬੰਧਾਂ ਬਾਰੇ ਦੱਸਿਆ ਕਿ ਵੱਖ-ਵੱਖ ਜਥੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੁੱਖ ਲੰਗਰ ਤੋਂ ਇਲਾਵਾ ਚਾਹ-ਪਕੌੜਿਆਂ ਦਾ ਲੰਗਰ, ਗੰਨੇ ਦੇ ਜੂਸ ਦੇ ਲੰਗਰ, ਮੈਡੀਕਲ ਕੈਂਪ, ਪਾਰਕਿੰਗ ਪ੍ਰਬੰਧ, ਰਿਹਾਇਸ਼ ਪ੍ਰਬੰਧ ਅਤੇ ਹੋਰ ਵੱਖ ਵੱਖ ਸੇਵਾਵਾਂ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਦਿੱਲੀ ਦੀ ਸੰਗਤ ਵੱਲੋਂ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਅਗਵਾਈ ਸ਼੍ਰੀ ਨਰੇਸ਼ ਭਾਟੀਆ ਜੀ ਕਰਨਗੇ। ਬਾਬਾ ਜੀ ਨੇ ਦੱਸਿਆ ਕਿ ਮੁੱਖ ਤੌਰ ਤੇ ਜਥੇਦਾਰ ਬੀਰਾ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ, ਜਥੇਦਾਰ ਹੀਰਾ ਸਿੰਘ,ਜਥੇਦਾਰ ਮਿਲਖਾ ਸਿੰਘ, ਜਥੇਦਾਰ ਤਰਸੇਮ ਸਿੰਘ, ਜਥੇਦਾਰ ਹਰੀ ਸਿੰਘ, ਜਥੇਦਾਰ ਸਤਵਿੰਦਰ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਗਮੋਹਨ ਸਿੰਘ ਠੱਟਾ, ਜਥੇਦਾਰ ਰੇਸ਼ਮ ਸਿੰਘ, ਜਥੇਦਾਰ ਸ਼ਬਦਲ ਸਿੰਘ, ਜਥੇਦਾਰ ਰਵੇਲ ਸਿੰਘ, ਜਥੇਦਾਰ ਘੋਟਾ ਸਿੰਘ ਭੈਲ, ਜਥੇਦਾਰ ਬਿੱਕਰ ਸਿੰਘ ਰੂੜੀਵਾਲਾ, ਜਥੇਦਾਰ ਗੁਰਮੀਤ ਸਿੰਘ ਨੱਥੂਪੁਰ, ਜਥੇਦਾਰ ਹਰਪਾਲ ਸਿੰਘ ਕੋਟਬੁੱਢਾ, ਜਥੇਦਾਰ ਬੰਸਾ ਸਿੰਘ ਗੰਡੀਵਿੰਡ, ਜਥੇਦਾਰ ਹਰਦੀਪ ਸਿੰਘ ਵਿਨਗ, ਜਥੇਦਾਰ ਜਗਤਾਰ ਸਿੰਘ ਠੱਟਾ, ਕੰਵਲਜੀਤ ਸਿੰਘ ਠੱਟਾ, ਜਥੇਦਾਰ ਜੱਜ ਸਿੰਘ ਲੱਲੇ ਬੂਹ, ਜਥੇਦਾਰ ਕਸ਼ਮੀਰ ਸਿੰਘ ਝੰਡਾ ਬਾਘਾ, ਜਥੇਦਾਰ ਮੇਜਰ ਸਿੰਘ ਸੁੱਦੀਵਾਲ, ਜਥੇਦਾਰ ਅਮਰਜੀਤ ਸਿੰਘ ਜਵੰਦਾ, ਜਥੇਦਾਰ ਸਰੂਪ ਸਿੰਘ ਲਹੁਕਾ, ਜਥੇਦਾਰ ਬਲਰਾਜ ਸਿੰਘ ਉਸਮਾ, ਜਥੇਦਾਰ ਮਹੰਤ ਸਿੰਘ ਚੋਹਲਾ, ਜਥੇਦਾਰ ਕਰਮ ਸਿੰਘ ਰਾਹਲ ਚਾਹਲ, ਸਰਬਜੀਤ ਸਿੰਘ ਦਦੇਹਰ ਸਾਹਿਬ, ਜਥੇਦਾਰ ਪ੍ਰਕਾਸ਼ ਸਿੰਘ ਬੰਗਾਲੀਪੁਰ, ਜਥੇਦਾਰ ਪਰਮਿੰਦਰ ਸਿੰਘ ਘੜਕਾ, ਜਥੇਦਾਰ ਮੋਹਨ ਸਿੰਘ ਚੰਬਾ, ਜਥੇਦਾਰ ਪ੍ਰਗਟ ਸਿੰਘ ਘੜਕਾ, ਜਥੇਦਾਰ ਫੌਜੀ ਸਭਰਾ, ਬਲਕਾਰ ਸਿੰਘ ਸਭਰਾ, ਜਥੇਦਾਰ ਧਰਮ ਸਿੰਘ ਮੁਗ਼ਲ ਚੱਕ, ਜਥੇਦਾਰ ਸਤਨਾਮ ਸਿੰਘ ਰੱਤਾ ਗੁੱਦਾ, ਜਥੇਦਾਰ ਤੇਜਾ ਸਿੰਘ ਖਾਰਾ, ਜਥੇਦਾਰ ਓਂਕਾਰ ਸਿੰਘ ਮਹਿਤਾ, ਜਥੇਦਾਰ ਪ੍ਰਭਜੀਤ ਸਿੰਘ ਮਾਨਾਂਵਾਲਾ ਅਤੇ ਹੋਰ ਕਈ ਸੇਵਾਦਾਰ 24 ਘੰਟੇ ਹਾਜ਼ਰ ਰਹਿਣਗੇ।ਸਰਦੀ ਦੇ ਮੌਸਮ ਮੁਤਾਬਕ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਅਤੇ ਡੇਰਾ ਤਪੋਬਨ ਸਾਹਿਬ ( ਨਵਾਂ ਪੜਾਅ) ਵਿਖੇ ਸੰਗਤ ਦੀ ਰਿਹਾਇਸ਼ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਲੋੜੀਂਦੇ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਸੇਵਾਦਾਰਾਂ ਨੂੰ ਡਿਊਟੀ ਮੁਤਾਬਕ 24 ਘੰਟੇ ਹਾਜ਼ਰੀ ਯਕੀਨੀ ਬਣਾਉਣ ਲਈ ਹੁਕਮ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਸੰਗਤਾਂ ਹਰ ਬਰਸੀ ਸਮਾਗਮ ਵਿਚ ਹਾਜ਼ਰੀਆਂ ਭਰਦੀਆਂ ਹਨ। ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਅਤੇ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ)ਵਿਖ਼ੇ ਆਉਣ-ਜਾਣ ਵਾਲੇ ਰਸਤਿਆਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਪਿਛਲੇ ਦੋ ਹਫਤਿਆਂ ਤੋਂ ਚੱਲ ਰਹੀ ਹੈ। ਸਰਹਾਲੀ ਤੋਂ ਤੋਂ ਗੁ। ਗੁਰਪੁਰੀ ਸਾਹਿਬ ਤਕ ਸੰਗਤ ਦੇ ਆਉਣ-ਜਾਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਆਵਾਜਾਈ ਵਿਚ ਕੋਈ ਮੁਸ਼ਕਿਲ ਨਾ ਆਵੇ। ਦੋਪਹੀਆਅਤੇ ਚਾਰ ਪਹੀਆ ਵਾਹਨਾਂ ਵਾਸਤੇ ਵਿਸ਼ਾਲ ਮੈਦਾਨਾਂ ਵਿਚ ਵੱਖਰੀ-ਵੱਖਰੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। ਮੈਡੀਕਲ ਸਹੂਲਤ ਵਜੋਂ ਡਾਕਟਰਾਂ ਦੀ ਟੀਮ 24 ਘੰਟੇ ਹਾਜ਼ਰ ਰਹੇਗੀ। ਉਹਨਾਂ ਦੱਸਿਆ ਕਿ ਸੱਚਖੰਡਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਜੀ 18 ਪੋਹ 1987 ਨੂੰ ਦਿਨ ਨੂੰ ਦਿਨ ਦੇ ਸਾਢੇ ਗਿਆਰਾਂ ਵਜੇ ਸੱਚਖੰਡ ਪਿਆਨਾ ਕਰ ਗਏ ਸਨ, ਜਿਨ੍ਹਾਂ ਦੀ ਮਿੱਠੀ ਯਾਦ ਵਿਚ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਸਾਲਾਨਾ ਬਰਸੀ ਸਮਾਗਮ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ,ਇਸ ਵਾਰ 31 ਦਸੰਬਰ 2023 ਤੋਂ 2 ਜਨਵਰੀ 2024 ਤਕ ਹੋਵੇਗਾ। ਇਸ ਸਮਾਗਮ ਵਿਚ ਹਾਜ਼ਰੀਆਂ ਭਰਨ ਵੱਖ-ਵੱਖ ਸੰਪਰਦਾਵਾਂ ਤੋਂ ਸੰਤ ਮਹਾਂਪੁਰਖ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ 31 ਦਸੰਬਰ ਐਤਵਾਰ ਦੀ ਰਾਤ ਰੈਣਿ ਸਬਾਈ ਕੀਰਤਨ ਸਮਾਗਮ ਹੋਵੇਗਾ ਅਤੇ ਸੋਮਵਾਰ 1 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸੱਜਣਗੇ, ਜਿਸ ਪੰਥ ਪ੍ਰਸਿੱਧ ਕੀਰਤਨੀਏ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਸੰਗਤ ਨੂੰ ਹਰੀ ਜੱਸ ਸੁਣਾ ਕੇ ਨਿਹਾਲ ਕਰਨਗੇ। 2 ਜਨਵਰੀ 2024 ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਖੂਨਦਾਨ ਕੈੰਪ ਲਗੇਗਾ ਅਤੇ ਇਸੇ ਦਿਨ ਹੀ ਸਮੂਹਕ ਸ਼ਾਦੀਆਂ ਹੋਣਗੀਆਂ।
Comments (0)
Facebook Comments (0)