ਨਾਗਰਿਕਤਾ,ਸੋਧ,ਬਿੱਲਨਾਗਰਿਕਤਾ ਸੋਧ ਬਿੱਲ : ਕੀ ਭਾਜਪਾ ਦੇ ਹੱਕ 'ਚ ਹੈ ਰਾਜ ਸਭਾ ਦਾ ਅੰਕੜਾ ਗਣਿਤ
Wed 11 Dec, 2019 0ਨਾਗਰਿਕਤਾ ਸੋਧ ਬਿੱਲ, 2019 ਅੱਜ ਭਾਰਤੀ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਵਿਚ ਪੇਸ਼ ਹੋ ਗਿਆ ਹੈ।
ਰਾਜ ਸਭਾ ਵਿਚ ਬਹਿਸ ਸ਼ੁਰੂ ਕਰਦਿਆਂ ਅਮਿਤ ਸ਼ਾਹ ਨੇ ਕਿਹਾ, 'ਤਿੰਨਾਂ ਗੁਆਂਢੀ ਮੁਲਕਾਂ ਦੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਹੈ। ਭਾਰਤੀ ਸਰਹੱਦ ਨਾਲ ਲੱਗਦੇ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾ ਦੇਸ ਦੇ ਜਿਹੜੇ ਲੋਕ ਘੱਟ ਗਿਣਤੀਆਂ (ਹਿੰਦੂ, ਜੈਨ,ਬੋਧੀ, ਸਿੱਖ, ਪਾਰਸੀ ਤੇ ਈਸਾਈ) ਦੇ ਹਨ'।
ਗ੍ਰਹਿ ਮੰਤਰੀ ਮੁਤਾਬਕ ਉੱਤਰ-ਪੂਰਬ ਦੇ ਸੂਬਿਆਂ ਦੀਆਂ ਸੁਰੱਖਿਆ ਨੂੰ ਲੈ ਕੇ ਸਮੱਸਿਆ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ
ਇਹੀ ਦੋ ਕਾਰਨ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਜੋ ਵਾਅਦਾ ਕੀਤਾ ਸੀ। ਜਿਸ ਲਈ ਲੋਕਾਂ ਨੇ ਫਤਵਾ ਦਿੱਤਾ ਹੈ, ਸਰਕਾਰ ਇਸ ਵਾਅਦੇ ਨੂੰ ਪੂਰਾ ਕਰ ਰਿਹਾ ਹੈ।
ਵਿਰੋਧ ਸਿਆਸੀ ਨਹੀਂ ਸੰਵਿਧਾਨਕ - ਅਨੰਦ ਸ਼ਰਮਾ
2006 ਵਿਚ ਇਹ ਬਿੱਲ ਲਿਆਂਦਾ ਗਿਆ ਸੀ ਅਤੇ ਜੋ ਬਦਲਾਅ ਕੀਤੇ ਗਏ ਉਨ੍ਹਾਂ ਬਾਰੇ ਦੂਜਿਆਂ ਨਾਲ ਚਰਚਾ ਨਹੀਂ ਕੀਤੀ। ਸਰਕਾਰ ਕਿਸੀ ਜਲਦਬਾਜ਼ੀ ਹੈ, ਜਿਵੇਂ ਕੋਈ ਬਿਪਤਾ ਹੋਵੇ।
ਅਸੀਂ ਇਸ ਬਿੱਲ ਦਾ ਵਿਰੋਧ ਸਿਆਸੀ ਕਾਰਨਾਂ ਕਰਕੇ ਨਹੀਂ ਬਲਕਿ ਇਹ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ ਅਤੇ ਬੁਨਿਆਦੀ ਖਾਸੇ ਦੇ ਖ਼ਿਲਾਫ਼ ਹੈ।
ਲੋਕਾਂ ਨੂੰ ਨਾਗਰਿਕਤਾ ਦੇਣ ਸਮੇਂ ਸੰਵਿਧਾਨ ਵਿਚ ਕਿਸੇ ਕਿਸਮ ਦਾ ਭੇਦ ਨਹੀਂ ਹੈ। ਵੰਡ ਤੋਂ ਬਾਅਦ ਉਜਾੜੇ ਕਾਰਨ ਇੱਧਰ ਆਏ ਸਨ, ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਡਾਕਟਰ ਮਨਮੋਹਨ ਸਿੰਘ ਤੇ ਇੰਦਰ ਕੁਮਾਰ ਗੁਜ਼ਰਾਲ ਦੋ ਪ੍ਰਧਾਨ ਮੰਤਰੀ ਵੀ ਬਣੇ।
ਧਰਮ ਅਧਾਰਿਤ ਵੰਡ ਦਾ ਕਾਂਗਰਸੀ ਸਿਧਾਂਤ
ਗ੍ਰਹਿ ਮੰਤਰੀ ਦੇ ਲੋਕ ਸਭਾ ਵਿਚ ਕਾਂਗਰਸ ਉੱਤੇ ਦੇਸ ਦੀ ਵੰਡ ਧਰਮ ਅਧਾਰਿਤ ਕਰਵਾਉਣ ਦਾ ਦੋਸ਼ ਲਾਇਆ ਸੀ।
1937 ਵਿਚ ਟੂ ਨੇਸ਼ਨ ਥਿਊਰੀ ਦਾ ਸਭ ਤੋਂ ਪਹਿਲਾਂ ਮਤਾ ਵਿਨਾਇਕ ਸਵਾਰਕਰ ਦੀ ਪ੍ਰਧਾਨਗੀ ਹੇਠ ਹੋਏ ਹਿੰਦੂ ਮਹਾਸਭਾ ਦੇ ਇਜਲਾਸ ਦੌਰਾਨ ਪਾਸ ਕੀਤਾ।
ਟੂ ਨੇਸ਼ਨ ਥਿਊਰੀ ਲਈ ਆਲ ਇੰਡੀਆ ਮੁਸਲਿਮ ਲੀਗ ਵੀ ਜਿੰਮੇਵਾਰ ਹੈ ਅਤੇ ਬ੍ਰਿਟੇਨ ਦੀ ਪਾਰਲੀਮੈਂਟ ਵਲੋਂ ਪਾਸ ਕੀਤੇ ਕਾਨੂੰਨ ਮੁਤਾਬਕ ਦੇ ਦੀ ਵੰਡ ਕਰਵਾਈ ਗਈ।
ਕਿਸੇ ਵੀ ਪਾਰਟੀ ਦਾ ਚੋਣ ਮਨੋਰਥ ਪੱਤਰ ਮੁਲਕ ਦੇ ਸੰਵਿਧਾਨ ਤੋਂ ਉੱਤੇ ਨਹੀਂ ਹੋ ਸਕਦਾ ਹੈ।
ਭਾਜਪਾ ਦੀ ਉਮੀਦ
ਇਸ ਸਮੇਂ ਰਾਜ ਸਭਾ ਵਿਚ ਕੁੱਲ 240 ਮੈਂਬਰ ਹਨ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਉਸਨੂੰ 125- 130 ਮੈਂਬਰਾਂ ਦਾ ਸਮਰਥਨ ਮਿਲ ਜਾਵੇਗਾ। ਜਨਤਾ ਦਲ ਯੂ ਦੀਆਂ ਕੁਝ ਵਿਰੋਧੀ ਸੁਰਾਂ ਦੇ ਬਾਵਜੂਦ ਪਾਰਟੀ ਹੱਕ ਵਿਚ ਭੁਗਤਦੀ ਨਜ਼ਰ ਆ ਰਹੀ ਹੈ।
ਰਾਜ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ 83 ਮੈਂਬਰ ਹਨ, ਜਨਤਾ ਦਲ ਯੂ ਦੇ 6 ਅਤੇ ਅਕਾਲੀ ਦਲ ਤੇ 3 ਮੈਂਬਰ ਹਨ। ਭਾਜਪਾ ਨੂੰ ਉਮੀਦ ਹੈ ਕਿ ਲੋਕ ਸਭਾ ਵਾਂਗ ਉਸਨੂੰ ਟੀਡੀਪੀ, ਵਾਈਐੱਸਆਰਸੀਪੀ, ਬੀਜੇਡੀ, ਏਆਈਡੀਐਮਕੇ ਸਣੇ ਕੁਝ ਹੋਰ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਵੇਗਾ।
ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਮੈਡਰਿਡ ਵਿਚ ਹਨ, ਭਾਜਪਾ ਦੇ ਅਨਿਲ ਬਲੂਨੀ ਦੀ ਤਬੀਅਤ ਖਰਾਬ ਹੈ ਅਤੇ ਅਮਰ ਸਿੰਘ ਵੀ ਤੰਦਰੁਸਤ ਨਹੀਂ ਹਨ। ਸਮਝਿਆ ਜਾ ਰਿਹਾ ਹੈ ਕਿ ਦੋਵੇਂ ਵੋਟਿੰਗ ਦੌਰਾਨ ਗੈਰਹਾਜ਼ਰ ਰਹਿ ਸਕਦੇ ਹਨ।
ਇਹ ਵੀ ਪੜ੍ਹੋ :
ਵਿਰੋਧੀ ਧਿਰ ਦੀ ਪੁਜੀਸ਼ਨ
ਜੇਕਰ ਵੋਟਿੰਗ ਦੌਰਾਨ ਕੁਝ ਮੈਂਬਰ ਵਾਕ ਆਉਟ ਕਰ ਗਏ ਤਾਂ ਬਹੁਮਤ ਦਾ ਅੰਕੜਾ ਘਟ ਜਾਵੇਗਾ। ਕਾਂਗਰਸ ਦੇ ਮੋਤੀ ਲਾਲ ਵੋਹਰਾ ਵੀ ਬਿਮਾਰ ਹਨ, ਉਹ ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿ ਸਕਦੇ ਹਨ।
ਅੰਕੜਿਆਂ ਜੇ ਹਿਸਾਬ ਨਾਲ ਪਲਵਾ ਬਰਾਬਰ ਦਿਖ ਰਿਹਾ ਹੈ ਅਤੇ ਵੋਟਿੰਗ ਦੌਰਾਨ ਕਿਸੇ ਵੀ ਪਾਸੇ ਝੁਕ ਸਕਦਾ ਹੈ।
ਕਾਂਗਰਸ ਦੇ 46 ਮੈਂਬਰ ਹਨ , ਤ੍ਰਿਣਮੂਲ ਕਾਂਗਰਸ ਦੇ 13, ਸਮਾਜਵਾਦੀ ਪਾਰਟੀ ਦੇ 9, ਖੱਬੇਪੱਖੀਆਂ ਦੇ 6, ਟੀਆਰਐੱਸ ਦੇ 6, ਡੀਐੱਮਕੇ ਦੇ 5, ਆਰਜੇਡੀ ਦੇ 4, ਆਮ ਆਦਮੀ ਪਾਰਟੀ ਦੇ 3, ਬੀਐੱਸਪੀ ਦੇ 4 ਅਤੇ ਇਸ ਤੋਂ ਇਲਾਵਾ 21 ਮੈਂਬਰ ਹੋਰ ਹਨ, ਜੋ ਹੁਣ ਤੱਕ ਦੇ ਰੁਖ਼ ਮੁਤਾਬਕ ਬਿੱਲ ਦਾ ਵਿਰੋਧ ਕਰਨਗੇ।
Comments (0)
Facebook Comments (0)