ਕਿਉਂ ਅਸੀਮ ਨੂੰ Kiss ਕਰਦੀ ਸੀ ਸ਼ੈਫਾਲੀ ਜਰੀਵਾਲਾ?

ਕਿਉਂ ਅਸੀਮ ਨੂੰ Kiss ਕਰਦੀ ਸੀ ਸ਼ੈਫਾਲੀ ਜਰੀਵਾਲਾ?

ਬਿੱਗ ਬੌਸ 13 ਦਾ ਹਾਲ ਹੀ ਵਿੱਚ ਆਇਆ ਐਪੀਸੋਡ ਕਾਫੀ ਧਮਾਕੇਦਾਰ ਰਿਹਾ। ਘਰ ਦੀ ਇੱਕ ਹੋਰ ਦੋਸਤੀ ਵਿੱਚ ਦਰਾਰ ਪੈ ਚੁੱਕੀ ਹੈ। ਹਿਮਾਂਸ਼ੀ ਖੁਰਾਣਾ ਦੇ ਐਵਿਕਸ਼ਨ ਤੋਂ ਬਾਅਦ ਅਸੀਮ ਰਿਆਜ ਅਤੇ ਸ਼ੈਫਾਲੀ ਜਰੀਵਾਲਾ ਦਾ ਮਨਮੁਟਾਅ ਖੁੱਲ੍ਹ ਸਾਹਮਣੇ ਆ ਰਿਹਾ ਹੈ।

Shefali reveals kiss Asim

ਮੰਗਲਵਾਰ ਦੇ ਐਪੀਸੋਡ ਨੇ ਅਸੀਮ ਨੂੰ ਹਗ ਅਤੇ ਕਿੱਸ ਕਰਨ ਦੇ ਕਾਰਨ ਦਾ ਖੁਲਾਸਾ ਕੀਤਾ।ਹਿੰਦੁਸਤਾਨੀ ਭਾਊ ਅਤੇ ਆਰਤੀ ਸਿੰਘ ਦੇ ਨਾਲ ਗੱਲਬਾਤ ਦੌਰਾਨ ਸ਼ੈਫਾਲੀ ਨੇ ਕਿਹਾ ਕਿ ਮੈਂ ਅਸੀਮ ਤੋਂ ਕਾਫੀ ਅਪਸੈੱਟ ਹਾਂ, ਪਤਾ ਨਹੀਂ ਉਹ ਬਹੁਤ ਅਜੀਬ ਕਰ ਰਿਹਾ ਹੈ ਜਦੋਂ ਤੋਂ ਹਿਮਾਂਸ਼ੀ ਗਈ ਹੈ ਉਹ ਬਦਲ ਗਿਆ ਹੈ।

Shefali reveals kiss Asim

ਹਿਮਾਂਸ਼ੀ ਦੇ ਜਾਂਦੇ ਹੀ ਪਲਟੀ ਮਾਰ ਗਿਆ ਹੈ ਇਸ ਲਈ ਮੈਂ ਉਸ ਨੂੰ ਦੱਸ ਦਿੱਤਾ ਹੈ ਕਿ ਹਿਮਾਂਸ਼ੀ ਜਾਂਦੇ ਹੀ ਵਿਆਹ ਕਰਨ ਵਾਲੀ ਹੈ।ਇਸ ਲਈ ਮੈਨੂੰ ਵੀ ਬਹੁਤ ਟੈਂਸ਼ਨ ਹੋ ਰਹੀ ਸੀ ਕਿ ਹਿਮਾਂਸ਼ੀ ਦੇ ਲਈ ਘਰਵਾਲੇ ਗਲਤ ਨਾ ਸਮਝੇ। ਇਸ ਤੋਂ ਬਾਅਦ ਸ਼ੈਫਾਲੀ ਨੇ ਕਿਹਾ ਕਿ ਮੈਂ ਜਾਣ ਬੁਝ ਕੇ ਅਸੀਮ ਨੂੰ ਹਗ ਅਤੇ ਕਿੱਸ ਕਰਦੀ ਸੀ ਤਾਂ ਕਿ ਲੋਕਾਂ ਨੂੰ ਲੱਗੇ ਨਾਰਮਲ ਹੈ ਇਹ।

Shefali reveals kiss Asim

ਮੈਨੂੰ ਕੋਈ ਸ਼ੱਕ ਨਹੀਂ ਹੈ ਉਸ ਨੂੰ ਹਗ ਅਤੇ ਕਿੱਸ ਕਰਨ ਦਾ , ਮੈਂ ਤਾਂ ਉਸਦੇ ਇੰਨੇ ਕਰੀਬ ਵੀ ਨਹੀਂ ਸੀ , ਮੈਂ ਅਜਿਹਾ ਕਰਦੀ ਸੀ ਕਿ ਤਾਂ ਕਿ ਲੱਗੇ ਕਿ ਸ਼ੈਫਾਲੀ ਹਿਮਾਂਸ਼ੀ ਅਤੇ ਅਸੀਮ ਤਿੰਨੋਂ ਇਕੱਠੇ ਵਿੱਚ ਹਨ'।
ਮੈਨੂੰ ਅਤੇ ਅਸੀਮ ਨੂੰ ਕਰੀਬ ਦੇਖ ਪਾਰਸ ਨੇ ਬਕਵਾਸ ਕੀਤੀ। ਉਸ ਤੋਂ ਬਾਅਦ ਮੈਂ ਇਹ ਸਭ ਕਰਨਾ ਬੰਦ ਕਰ ਦਿੱਤਾ। ਮੈਨੂੰ ਲੱਗਿਆ ਕਿ ਮੈਂ ਦੂਜੇ ਨੂੰ ਬਚਾਉਣ ਦੇ ਲਈ ਕਿਉਂ ਆਪਣਾ ਖਰਾਬ ਕਰਾਂ'।ਸ਼ੈਫਾਲੀ ਨੇ ਕਿਹਾ ਕਿ ਉਹ ਹਿਮਾਂਸ਼ੀ ਨੂੰ ਕਵਰ ਅੱਪ ਕਰਨ ਦੇ ਲਈ ਇਹ ਸਭ ਕਰਦੀ ਸੀ। ਸ਼ੈਫਾਲੀ ਦੀਆਂ ਇਹ ਗੱਲਾਂ ਸੁਣ ਕੇ ਸੀਕ੍ਰੇਟ ਰੂਮ ਵਿੱਚ ਬੈਠੇ ਸਿਧਾਰਥ ਸ਼ੁਕਲਾ ਹੈਰਾਨ ਰਹਿ ਜਾਂਦੇ ਹਨ। ਉਹ ਸ਼ੈਫਾਲੀ ਨੂੰ ਝੂਠਾ ਦੱਸਦੇ ਹਨ ।