ਗਾਇਕ ਜੋਰਾਵਰ ਨੇ ਅਲੱਗ ਪਹਿਚਾਣ ਬਣਾਈ
Fri 22 Jun, 2018 0ਪੰਜਾਬੀ ਗਾਇਕੀ ਵਿਚ ਸਾਫ਼-ਸੁਥਰੀ ਗਾਇਕੀ ਅਤੇ ਵਧੀਆ ਫਿਲਮਾਕਣ ਨਾਲ ਗਾਇਕ ਜੋਰਾਵਰ ਨੇ ਅਲੱਗ ਪਹਿਚਾਣ ਬਣਾਈ ਹੈ। ਆਪਣੀ ਸੁਰੀਲੀ ਆਵਾਜ ਕਾਰਨ ਉਹ ਕਿਸੇ ਵੀ ਪਹਿਚਾਣ ਦਾ ਮੁਥਾਜ ਨਹੀ ਹੈ। ਉਸਦੇ ਚਰਚਿਤ ਗੀਤ ਅਹਿਸਾਸ ,ਹਵਾ ਦੇ ਵਰਕ (ਕਵਰ), ਤਾਰੀਫ ਆਦਿ ਗੀਤਾ ਦੀ ਅਪਾਰ ਸਫਲਤਾ ਮਿਲਣ ਕਾਰਣ ਉਹ ਆਪਣੀ ਜਿੰਦਗੀ ਤੋਂ ਬਹੁਤ ਸੰਤੁਸ਼ਟ ਹੈ। ਇਸ ਹਫਤੇ ਉਹ ਆਪਣੇ ਸਿੰਗਲ ਟਰੈਕ "ਵੇਲਨਟਾਇਨ ਵਿ਼ਸ਼ ਕਰਕੇ ਖੂਬ ਚਰਚਾ 'ਚ ਹੈ। ਇਸ ਗੀਤ ਨੂੰ ਵਾਇਟ ਹਿਲ ਰਿਕਾਰਡ ਵੱਲੋ ਬੜੇ ਹੀ ਮਾਣ ਨਾਲ ਦਰਸਕਾ ਦੀ ਕਚਹਿਰੀ ਵਿਚ ਪੇਸ਼ ਕੀਤਾ ਹੈ। ਇਸ ਗੀਤ ਦੀਆ ਧੁੰਨਾ ਨੂੰ ਮਸ਼ਹੂਰ ਸੰਗੀਤਕਾਰ ਚੀਤਾ ਜੀ(ਸੰਗੀਤ) ਨੇ ਸਿੰਗਾਰੀਆ ਹੈ ਤੇ ਇਸ ਦੇ ਬੋਲ ਬੜੇ ਹੀ ਹਰਮਨ ਪਿਆਰੇ ਗੀਤਕਾਰ ਨਵ ਪੂਰਵਾ ਨੇ ਲਿਖੇ ਹਨ ,ਪੂਰੇ ਪਰੋਜੈਕਟ ਦੀ ਦੇਖਰੇਖ ਤਰੁਨ ਸ਼ਰਮਾ ਜੀ ਵੋਲੋ ਕੀਤੀ ਗਈ ਹੈ। ਇਸ ਗੀਤ ਨੂੰ ਯੂ -ਟਿਊਬ ਅਤੇ ਸੋਸਲ ਸਾਇਟਾ ਤੇ ਭਰਭੂਰ ਪਿਆਰ ਮਿਲ ਰਿਹਾ ਹੈ। ਜ਼ੋਰਾਵਰ ਦੇ ਗੀਤਾ ਨੂੰ ਵਿਦੇਸ਼ਾਂ ਵਿਚ ਵੀ ਖੂਬ ਹੁੰਗਾਰਾ ਮਿਲਦਾ। ਉਸਦੀ ਗਾਇਕੀ ਦੇ ਦੀਵਾਨੇ ਵਿਦੇਸ਼ੀਂ ਸਰੋਤੇ ਉਸਨੂੰ ਆਪਣੇ ਰੂਹ-ਬ ਰੂਹ ਵੇਖਣਾ ਚਾਹੁੰਦੇ ਹਨ। ਹਾਂ ਇਕ ਗੱਲ ਹੋਰ ਗੀਤਕਾਰ ਤੇ ਸੰਗੀਤਕਾਰ ਦੋਵੇ ਐਚ. ਡਬਲਿਊ ਮੋਸਨ ਪਿਕਚਰ (H W motion picture )ਦੇ ਆਰਟਿਸਟ ਹਨ। ਗਾਇਕ ਜ਼ੋਰਾਵਰ, ਤਰੁਨ ਸ਼ਰਮਾਂ ਕੋਡੀਨ (Tarun Sharma Codin) ਨੂੰ ਆਪਣੀ ਰੀਡ ਦੀ ਹੱਡੀ ਮੰਨਦਾ ਹੈ। ਉਹ ਅੱਜ ਜਿਸ ਵੀ ਮੁਕਾਮ ਤੇ ਪਹੁੰਚਿਆ ਹੈ, ਇਹ ਸਭ ਤਰੁਨ ਸ਼ਰਮਾਂ ਕੋਡੀਨ ਦੀ ਬਦੌਲਤ ਹੀ ਸੰਭਵ ਹੋਇਆ ਹੈ। ਤਰੁਨ ਸ਼ਰਮਾਂ ਐਚ ਡਬਲਿਊ ਮੋਸਨ ਪਿਕਚਰ ਦੇ ਐਮ ਡੀ ਵੀ ਹਨ । ਜ਼ੋਰਾਵਰ ਵਾਇਟ ਹਿਲ ਕੰਪਨੀ ਦੇ ਪ੍ਰੋਡਿਊਸਰ ਗੁੰਨਬੀਰ ਸਿੰਘ ਸਿੱਧੂ,ਮਨਮੋਰਦ ਸਿੰਘ ਸਿੱਧੂ ਤੇ ਐੱਚ ਓ ਡੀ ਮਿਊਜ਼ਿਕ(HOD music) ਤੇਜਗੋਬਿੰਦ ਸਿੰਘ ਜੀ ਦਾ ਹਮੇਸ਼ਾ ਤਹਿ ਦਿਲੋਂ ਰਿਣੀਂ ਰਹੇਗਾ, ਜਿੰਨ੍ਹਾਂ ਨੇ ਉਸਦੀ ਆਵਾਜ਼ ਤੇ ਭਰੋਸਾ ਕਰਕੇ ਕੇ ਉਸਨੂੰ ਮਿਊਜ਼ਿਕ ਇੰਡਸਟਰੀ ਵਿੱਚ ਕਿਸ਼ਮਤ ਅਜ਼ਮਾਉਣ ਦਾ ਮੌਕਾ ਦਿੱਤਾ। ਪਿਤਾ ਅਸ਼ੋਕ ਕੁਮਾਰ ਤੇ ਮਾਤਾ ਸੁਸ਼ਮਾ ਦਾ ਦੁਲਾਰਾ ਪਠਾਨਕੋਟ ਕੋਟ ਦੇ ਪਿੰਡ ਸੁੰਦਰਚੱਕ ਦਾ ਜੰਮਪਲ਼ ਹੈ। ਮੇਰੀ ਉਸ ਵਾਹਿਗੁਰੂ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਜ਼ੋਰਾਵਰ ਨੂੰ ਹੋਰ ਉੱਚਿਆਂ ਬੁਲੰਦੀਆਂ ਤੇ ਪਹੁੰਚਾਏ। ਆਮੀਨ.....
ਸਵਿੰਦਰ ਸਿੰਘ ਭੱਟੀ
9872989193
Comments (0)
Facebook Comments (0)