
ਸਿਹਤ ਕਰਮੀਆਂ ਡੇਂਗੂ-ਮਲੇਰੀਆ ਦੇ ਲੱਛਣ `ਤੇ ਬਚਾਅ ਸਬੰਧੀ ਦਿੱਤੀ ਜਾਣਕਾਰੀ।
Fri 8 Oct, 2021 0
ਘਰ-ਘਰ ਜਾਕੇ ਖੂਨ ਦੀ ਜਾਂਚ ਕੀਤੀ : ਹਾਂਡਾ
ਚੋਹਲਾ ਸਾਹਿਬ 8 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ,ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ,ਡਾ: ਨੇਹਾ ਅਗਰਵਾਲ ਅਤੇ ਡਾ: ਸੁਧੀਰ ਅਰੋੜਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ ਵੱਖ ਪਿੰਡਾਂ ਜਾਕੇ ਡੇਂਗੂ ਤੇ ਮਲੇਰੀਆ ਬੁਖਾਰ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਪਿੰਦਰ ਸਿੰਘ ਹਾਂਡਾ ਅਤੇ ਸਤਨਾਮ ਸਿੰਘ ਮੁੰਡਾ ਪਿੰਡ ਐਸ.ਆਈ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਡਰਾਈ ਡੇ ਸਬੰਧੀ ਗਤੀਵਿਧੀਆਂ ਕਰਦੇ ਹੋਏ ਸਬ ਸੈਂਟਰ ਮਰਹਾਣਾ,ਸਰਹਾਲੀ ਅਤੇ ਦਦੇਹਰ ਸਾਹਿਬ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਡੇਂਗੂ-ਮਲੇਰੀਆ ਬੁਖਾਰ ਦੇ ਲੱਛਣ `ਤੇ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤੀ ਦਿਨਾਂ ਅੰਦਰ ਡੇਂਗੂ `ਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਵਧੇਰੇ ਬਣਿਆ ਰਹਿੰਦਾ ਹੈ ਕਿਉ਼ਕਿ ਇਹਨਾਂ ਦਿਨਾਂ ਵਿੱਚ ਭਿਆਨਕ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਪੈਦਾ ਹੁੰਦਾ ਹੈ।ਉਹਨਾਂ ਕਿਹਾ ਕਿ ਬਰਸਾਤੀ ਦਿਨਾਂ ਵਿੱਚ ਸਾਨੂੰ ਆਪਣੇ ਆਲੇ ਦੁਆਲੇ ਟੋਇਆਂ ਅਤੇ ਘਰਾਂ ਦੀਆਂ ਛੱਤਾਂ ਤੇ ਪਏ ਗਮਲਿਆਂ ਅਤੇ ਟੁੱਟੇ ਟਾਇਰਾਂ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਖੜੇ ਪਾਣੀ ਵਿੱਚ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਪੈਦਾ ਹੁੰਦੇ ਹਨ।ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਘਰ ਘਰ ਜਾਕੇ ਲੋਕਾਂ ਦੇ ਖੂਨ ਦੀ ਜਾਂਚ ਵੀ ਕੀਤੀ ਗਈ।ਇਸ ਸਮੇਂ ਸੁਖਦੀਪ ਸਿੰਘ ਔਲਖ ਅਤੇ ਬਲਰਾਜ ੰਿਸੰਘ ਗਿੱਲ ਨੇ ਕਿਹਾ ਕਿ ਸਾਨੂੰ ਰਾਤ ਸਮੇਂ ਤਨ ਢੱਕਣ ਵਾਲੇ ਕਪੜੇ ਪਹਿਨਕੇ ਸੌਂਣਾ ਚਾਹੀਦਾ ਹੈ ਅਤੇ ਮੱਛਰ ਭਜਾਉਣ ਵਾਲੇ ਤੇਲਾਂ ਅਤੇ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾ ਜੋ ਡੇਂਗੂ `ਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ।ਇਸ ਸਮੇਂ ਰਾਜੀਵ ਕੁਮਾਰ ਭਗਤ ਅਤੇ ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਤੇਜ਼ ਬੁਖਾਰ,ਤੇਜ਼ ਸਿਰ ਦਰਦ ਆਦਿ ਦੀ ਸਿ਼ਕਾਇਤ ਹੋਵੇ ਤਾਂ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਕੇ ਆਪਣੀ ਜਾਂਚ ਕਰਵਾਓ ਤਾਂ ਕਿ ਸਮੇਂ ਸਿਰ ਇਲਾਜ ਕੀਤਾ ਜਾ ਸਕੇ ਅਤੇ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
Comments (0)
Facebook Comments (0)