
ਡਾਕਟਰ ਸੰਧੂ ਨੇ ਆਪ ਆਗੂਆ ਨੂੰ ਕੀਤਾ ਸਨਮਾਨਿਤ।
Sat 19 Mar, 2022 0
ਚੋਹਲਾ ਸਾਹਿਬ(ਰਾਕੇਸ਼ ਬਾਵਾ ਪਰਮਿੰਦਰ ਚੋਹਲਾ)ਸਥਾਨਿਕ ਬੱਸ ਸਟੈਂਡ ਚੌ ਸਥਿਤ ਸੰਧੂ ਡਿਵਾਈਨ ਹੋਮਿਓਪੈਥੀ ਦੇ ਸੰਚਾਲਕ ਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਤੇ ਪ੍ਰਸਿੱਧ ਹੋਮੀਓਪੈਥਿਕ ਡਾਕਟਰ ਰਸਬੀਰ ਸਿੰਘ ਸੰਧੂ ਨੇ ਸਥਾਨਿਕ ਕਸਬੇ ਦੇ ਉਘੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਕੇਵਲ ਚੋਹਲਾ,ਅਵਤਾਰ ਸਿੰਘ ਮਠਾਰੂ,ਬਾਬਾ ਨਿਰਮਲ ਸਿੰਘ ਆਦਿ ਨੂੰ ਸਮਾਜ ਦੀ ਕੀਤੀ ਨਿਰਪੱਖ ਸੇਵਾ ਭਾਵਨਾ ਦੀ ਕਦਰ ਕਰਦੇ ਹੋਏ ਤਿਨ੍ਹਾਂ ਨੂੰ ਸੁੰਦਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਪਹਿਲਾ ਦੀ ਤਰਾ ਆਪਣੀ ਸਰਕਾਰ ਦੇ ਰਾਜ ਭਾਗ ਦੌਰਾਨ ਲੋੜਵੰਦਾ,ਬੇ- ਆਸਰੇ ਤੇ ਸਮਾਜ ਚੌ ਦੱਬੇ ਕੁਚਲੇ ਲੋਕਾ ਦੀ ਅੱਗੇ ਨਾਲੋ ਵੀ ਵੱਧ ਕੇ ਦਿਨ ਰਾਤ ਸੇਵਾ ਕਰਨ।ਇਸ ਮੌਕੇ ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸਮੂਹ ਪੱਤਰਕਾਰ ਵੀ ਹਾਜਰ ਸਨ।
Comments (0)
Facebook Comments (0)