ਸੀਐੱਚਸੀ ਸਰਹਾਲੀ ਵੱਲੋਂ ਮਿਸ਼ਨ ਫਤਿਹ ਨੂੰ ਫਤਿਹ ਕਰਨ ਲਈ ਗਤੀਵਿਧੀਆਂ ਤੇਜ਼
Fri 10 Jul, 2020 0ਆਸ਼ਾ ਵਰਕਰਾਂ ਨੇ ਘਰ-ਘਰ ਸਰਵੇ ਦਾ 99 ਫੀਸਦੀ ਕੰਮ ਮੁਕੰਮਲ ਕੀਤਾ
ਚੋਹਲਾ ਸਾਹਿਬ 10 ਜੁਲਾਈ (ਰਾਕੇਸ਼ ਬਾਵਾ/ਪਰਮਿੰਦਰ ਸਿੰਘ) : ਕੋਰੋਨਾ ਵਾਇਰਸ ਉੱਤੇ ਫਤਿਹ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਤਹਿਤ ਸੀਐੱਚਸੀ ਸਰਹਾਲੀ ਨੇ ਵੱਖ ਵੱਖ ਸਰਗਰਮੀਆਂ ਵਿੱਢ ਦਿੱਤੀਆਂ ਹਨ।ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਜਿੱਥੇ ਆਨਲਾਈਨ ਸਰਵੇ ਕੀਤਾ ਜਾ ਰਿਹਾ ਹੈ ਉੱਥੇ ਖੰਘ-ਜ਼ੁਕਾਮ ਵਾਲੇ ਮਰੀਜ਼ਾਂ ਦੀ ਸ਼ਨਾਖਤ ਕਰਕੇ ਉਹਨਾਂ ਦੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਐੱਚਸੀ ਸਰਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਆਖਿਆ ਕਿ ਮਿਸ਼ਨ ਫਤਿਹ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਲਈ ਹਸਪਤਾਲ ਦਾ ਸਾਰਾ ਸਟਾਫ਼ ਸਰਗਰਮੀ ਨਾਲ ਜੁੱਟਿਆ ਹੋਇਆ ਹੈ।ਹਸਪਤਾਲ ਵਿੱਚ ਸੇਵਾਵਾਂ ਲੈਣ ਲਈ ਆਉਂਦੇ ਲੋਕਾਂ ਨੂੰ ਓਪੀਡੀ ਸਲਿੱਪ ਉੱਤੇ ਮੋਹਰਾਂ ਲਗਾ ਮਿਸ਼ਨ ਫਤਿਹ ਦੀ ਜਿੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਵਾਰ ਵਾਰ ਹੱਥ ਧੋਣ , ਮੂੰਹ ਢਕਣ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸੋਸ਼ਲ ਡਿਸਟੈਂਸਿੰਗ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਆਨਲਾਈਨ ਸਰਵੇ ਕੀਤਾ ਜਾ ਰਿਹਾ ਹੈ ਤੇ ਹੁਣ ਤਕ 55000 ਤੋਂ ਵੱਧ ਵਿਅਕਤੀਆਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚ 40 ਵਿਅਕਤੀ ਖੰਘ , ਬੁਖਾਰ , ਜ਼ੁਕਾਮ ਵਾਲੇ ਸ਼ਨਾਖਤ ਕੀਤੇ ਸਨ। 26 ਵਿਅਕਤੀਆਂ ਦੇ ਕੋਰੋਨਾ ਵਾਇਰਸ ਦੇ ਸੈਂਪਲ ਕਰਵਾਏ ਜਾ ਚੁੱਕੇ ਹਨ ਤੇ ਬਾਕੀ ਵਿਅਕਤੀਆਂ ਦੇ ਵੀ ਜਲਦੀ ਹੀ ਕਰਵਾਏ ਜਾ ਰਹੇ ਹਨ। ਸੀਐੱਚਸੀ ਸਰਹਾਲੀ ਦੇ ਕੋਰੋਨਾ ਵਾਇਰਸ ਸੈਂਪਲਿੰਗ ਸੈਂਟਰ ਉੱਤੇ ਹੁਣ ਤਕ 475 ਸੈਂਪਲ ਕਰਵਾਏ ਜਾ ਚੁੱਕੇ ਹਨ।ਇਸ ਤੋਂ ਇਲਾਵਾ ਮਿਸ਼ਨ ਫਤਿਹ ਤਹਿਤ ਹਰੇਕ 15 ਦਿਨਾਂ ਬਾਅਦ ਇੱਕ ਕੰਟੈਕਟ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਹਾਜ਼ਰੀਨ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੀ ਅਗਵਾਈ ਹੇਠ ਕਰਵਾਇਆ ਜਾਂਦਾ ਹੈ।ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਹਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸੀਐੱਚਸੀ ਸਰਹਾਲੀ ਦਾ ਸਾਰਾ ਸਟਾਫ਼ ਜਿਹਨਾਂ ਵਿੱਚ ਮੈਡੀਕਲ ਅਫ਼ਸਰ , ਨਰਸਿੰਗ ਸਟਾਫ਼ , ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ , ਮਲਟੀਪਰਪਜ਼ ਹੈਲਥ ਵਰਕਰ , ਐੱਲਐੱਚਵੀ , ਫਾਰਮਾਸਿਸਟ , ਏਐੱਨਐੱਮ , ਸੀਐੱਚਓ , ਆਸ਼ਾ ਵਰਕਰਾਂ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਫਤਿਹ ਨੂੰ ਫਤਿਹ ਕਰਨ ਲਈ ਤਰੱਦਦ ਕੀਤਾ ਜਾ ਰਿਹਾ ਹੈ।
Comments (0)
Facebook Comments (0)