ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਆਮ ਲੋਕਾ ਨੂੰ ਕੀਤੀ ਅਪੀਲ
Thu 29 Aug, 2024 0ਚੋਹਲਾ ਸਾਹਿਬ 29 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋ ਸਿਵਲ ਹਸਪਤਾਲ ਤਰਨ ਤਾਰਨ ਵੱਲੋ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਆਮ ਲੋਕਾ ਨੂੰ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ ।ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਕੌਮੀ ਅੱਖਾਂ ਦਾਨ ਪੰਦਰਵਾੜੇ ਤਹਿਤ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਪੰਦਰਵਾੜਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 25 ਅਗਸਤ ਤੋ 8 ਸਤੰਬਰ ਤੱਕ ਮਨਾਇਆਂ ਜਾ ਰਿਹਾਂ ਹੈ । ਉਹਨਾ ਕਿਹਾ ਕਿ ਕੋਈ ਵੀ ਵਿਅੱਕਤੀ ਜੀਵਨ ਤੋ ਬਾਅਦ ਅੱਖਾਂ ਦਾਨ ਕਰਕੇ ਕਿਸੇ ਨੇਤਰ ਹੀਣ ਵਿਅੱਕਤੀ ਦੀ ਜਿੰਦਗੀ ਨੂੰ ਰੋਸ਼ਨ ਕਰ ਸਕਦਾਂ ਹੈ । ਉਹਨਾਂ ਕਿਹਾ ਅੱਖਾਂ ਦਾ ਦਾਨ ਸਭ ਤੋ ਮਹਾਨ ਦਾਨ ਹੈ ਅੱਖਾਂ ਦਾਨ ਮੋਤ ਚਾਰ ਤੋ ਛੇ ਘੰਟੇ ਦੇ ਵਿੱਚ ਹੀ ਦੇਣੀਆਂ ਚਾਹੀਦੀਆਂ ਹਨ । ਡਾਕਟਰ ਰਾਏ ਨੇ ਕਿਹਾ ਕਿ ਕਿਸੇ ਵੀ ਉਮਰ ਦੇ ਚਾਹੇ ਵਿਅੱਕਤੀ ਦੇ ਐਨਕਾਂ ਲੱਗੀਆਂ ਹੋਣ , ਅੱਖਾਂ ਦਾ ਅਪ੍ਰੇਸ਼ਨ ਹੋਇਆਂ ਹੋਵੇ ਅਤੇ ਅੱਖਾਂ ਵਿੱਚ ਲੈਨਜ ਪਾਏ ਹੋਣ ਆਦਿ ਵਿਅੱਕਤੀ ਵੀ ਮੌਤ ਤੋ ਬਾਅਦ ਅੱਖਾਂ ਦਾਨ ਕਰ ਸਕਦਾ ਹੈ । ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਸਿਵਲ ਹਸਪਤਾਲ ਤਰਨ ਤਾਰਨ ਨੇ ਕਿਹਾ ਕਿ ਅੱਖਾਂ ਦਾਨ ਲਈ ਆਪਣੇ ਨੇੜੇ ਦੇ ਆਈHਬੈਕ ਜਾਂ ਸਬ ਡਵੀਜਨ ਹਸਪਤਾਲ ਜਾਂ ਜਿਲ੍ਹਾ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾਂ ਹੈ । ਉਹਨਾਂ ਕਿਹਾ ਕਿ ਇਹ ਅੱਖਾਂ ਦਾਨ ਦੀ ਪ੍ਰਕਿਿਰਆਂ ਦੱਸ ਪੰਦਰਾ ਮਿੰਟ ਵਿੱਚ ਹੀ ਮੁਕੰਮਲ ਕਰ ਲਈ ਜਾਦੀ ਹੈ । ਇਸ ਮੋਕੇ ਡਾਕਟਰ ਨਵਨੀਤ ਸਿੰਘ ਆਈHਸਰਜਨ ਸਿਵਲ ਹਸਪਤਾਲ ਤਰਨ ਤਾਰਨ ਨੇ ਕਿਹਾ ਕਿ ਇਸ ਪੰਦਰਵਾੜੇ ਦਾ ਆਮ ਲੋਕਾ ਨੂੰ ਪੂਰਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਦੀ ਸਕਰੀਨਿੰਗ$ਜਾਂਚ ਆਦਿ ਵੀ ਜਰੂਰ ਕਰਵਾਉ । ਡਾਕਟਰ ਨਵਨੀਤ ਸਿੰਘ ਨੇ ਕਿਹਾ ਕਿ ਇਸ ਪੰਦਰਵਾੜੇ ਤਹਿਤ ਲੋੜਵੰਦ ਮਰੀਜਾਂ ਨੂੰ ਐਨਕਾਂ ਮੁਹੱਇਆਂ ਕਰਵਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਅੱਖਾਂ ਸਰੀਰ ਦਾ ਵੱਡਮੱੁਲਾ ਅੰਗ ਹਨ ਸਾਨੂੰ ਅੱਖਾਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ , ਜਿਲ੍ਰਾ ਪ੍ਰੀਵਾਰ ਭਲਾਈ ਅਫਸਰ ਡਾਕਟਰ ਸਤਵਿੰਦਰ ਕੁਮਾਰ ਭਗਤ , ਸਹਾਇਕ ਸਿਵਲ ਸਰਜਨ ਡਾਕਟਰ ਦੇਵੀ ਬਾਲਾ , ਡਾਕਟਰ ਨਵਨੀਤ ਸਿੰਘ ਆਈH ਸਰਜਨ, ਡਾਕਟਰ ਸੁਰਿੰਦਰ ਸਿੰਘ , ਡਾਕਟਰ ਹਰਪ੍ਰੀਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਪਰਮਜੀਤ ਕੌਰ ਅਪਥਾਲਮਿਕ ਅਫਸਰ,ਆਰੂਸ਼ ਭੱਲਾ ਬੀ ਸੀ ਸੀ ਕੁਆਰਡੀਨੇਟਰ, ਅੰਮ੍ਰਿਤਪਾਲ ਸਿੰਘ ਆਈ ਵਿੰਗ ਕੰਪਿਊਟਰ ਅਪ੍ਰੇਟਰ ਆਦਿ ਹਾਜਰ ਸਨ ।
Comments (0)
Facebook Comments (0)