
ਸਿਹਤ ਵਿਭਾਗ ਵੱਲੋਂ ਚੋਹਲਾ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਕਰੋਨਾ ਤੋਂ ਬਚਾਅ ਦੇ ਲਗਾਏ ਟੀਕੇ : ਡਾ: ਗਿੱਲ
Mon 14 Jun, 2021 0
ਚੋਹਲਾ ਸਾਹਿਬ 13 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਤਿਹਾਸਕ ਕਸਬਾ ਚੋਹਲਾ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿਖੇ ਅੱਜ ਐਤਵਾਰ ਵਾਲੇ ਦਿਨ ਵੀ ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ,ਸਿਵਲ ਸਰਜਨ ਤਾਰਨ ਤਾਰਨ ਡਾ: ਰੋਹਿਤ ਮਹਿਤਾ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ: ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਅਗਵਾਈ ਹੇਠ ਕਰੋਨਾ ਤੋਂ ਬਚਾਅ ਸਬੰਧੀ ਟੀਕੇ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਛੁੱਟੀ ਵਾਲੇ ਦਿਨ ਵੀ ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਸਰਹਾਲੀ ਕਲਾਂ,ਚੋਹਲਾ ਸਾਹਿਬ,ਫਤਿਹਾਬਾਦ, ਰਾਣੀਵਲਾਹ, ਗੁੱਜਰਪੁਰ ਆਦਿ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਗਿਆ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਦੇ ਹੋਏ ਕਰੋਨਾ ਤੋਂ ਬਚਾਅ ਦਾ ਟੀਕਾ ਜਰੂਰ ਲਗਵਾਉਣ।ਉਹਨਾਂ ਕਿਹਾ ਕਿ ਕੱਲ ਵੀ ਭਾਵੇਂ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਹੈ ਫਿਰ ਵੀ ਕਰੋਨਾ ਤੋਂ ਬਚਾਅ ਦੇ ਟੀਕੇ ਕੈਂਪ ਲਗਾਕੇ ਲਗਾਏ ਜਾਣਗੇ ਅਤੇ ਜੇਕਰ ਕਿਸੇ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਸਬੰਧਤ ਮਹਿਕਮੇਂ ਦੇ ਅਧਿਕਾਰੀਆਂ ਪਾਸੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਇਸ ਸਮੇਂ ਬਲਾਕ ਐਜੂਕੇਟਰ ਹਰਦੀਪ ਸਿੰਘ ਸੰਧੂ,ਮਨਦੀਪ ਸਿੰਘ ਆਈ.ਏ,ਵਿਸ਼ਾਲ ਕੁਮਾਰ ਬੀ.ਐਸ.ਏ,ਐਲ.ਐਚ.ਵੀ.ਸਵਿੰਦਰ ਕੌਰ,ਐਲ.ਐਚ.ਵੀ.ਸੁਰਿੰਦਰ ਕੌਰ,ਫਾਰਮੇਸੀ ਅਫਸਰ ਪ੍ਰਭਜੋਤ ਕੌਰ, ਏ.ਐਨ.ਐਮ.ਹਰਜੀਤ ਕੌਰ,ਐਸ.ਆਈ.ਬਰਿੰਦਰ ਸਿੰਘ ਖਾਲਸਾ,ਮਨਦੀਪ ਕੌਰ ਏ.ਐਨ.ਐਮ.ਨਵਜੋਤ ਕੌਰ ਸੀ.ਐਚ.ਓ ਆਦਿ ਹਾਜ਼ਰ ਸਨ।
Comments (0)
Facebook Comments (0)