ਡਾ: ਬਲਿਹਾਰ ਸਿੰਘ ਰੰਗੀ ਦਾ ਪਿੰਡ ਚੰਬਾ ਕਲਾਂ ਦੀ ਪੰਚਾਇਤ ਵੱਲੋਂ ਸਨਮਾਨ

ਡਾ: ਬਲਿਹਾਰ ਸਿੰਘ ਰੰਗੀ ਦਾ ਪਿੰਡ ਚੰਬਾ ਕਲਾਂ ਦੀ ਪੰਚਾਇਤ ਵੱਲੋਂ ਸਨਮਾਨ

ਸਰਪੰਚ ਮਹਿੰਦਰ ਸਿੰਘ ਚੰਬਾ,ਪ੍ਰਧਾਨ ਮਨਜੀਤ ਸਿੰਘ ਸੰਧੂ ਡਾ: ਬਲਿਹਾਰ ਸਿੰਘ ਰੰਗੀ ਦਾ ਪਿੰਡ ਪਹੁੰਚਣ ਤੇ ਸਨਮਾਨ ਕਰਦੇ ਹੋਏ।

ਚੋਹਲਾ ਸਾਹਿਬ 1 ਜੂਨ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਥੋਂ ਨਜ਼ਦੀਕ ਪਿੰਡ ਚੰਬਾ ਕਲਾਂ ਵਿਖੇ ਜਿਲ੍ਹਾ ਹੋਮਿਓਪੈਥਿਕ ਅਫਸਰ ਡਾ: ਬਲਿਹਾਰ ਸਿੰਘ ਰੰਗੀ,ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ,ਹੋਮਿਓਪੈਥਿਕ ਡਿਸਪੈਂਸਰ ਕਰਨਜੀਤ ਸਿੰਘ ਸਰਹਾਲੀ,ਬਲੱਡ ਵਾਲਟ ਫਾਊਂਡੇਸ਼ਨ ਦੇ ਪ੍ਰਧਾਨ ਸੰਦੀਪ ਸਿੰਘ ਸਿੱਧੂ,ਪਰਮਿੰਦਰ ਸਿੰਘ ਪ੍ਰੈਸ ਸਕੱਤਰ ਨੂੰ ਸਰਪੰਚ ਮਹਿੰਦਰ ਸਿੰਘ ਚੰਬਾ,ਪ੍ਰਧਾਨ ਮਨਜੀਤ ਸਿੰਘ ਸੰਧੂ ਪ੍ਰੈਸ ਕਲੱਬ ਅਤੇ ਸਮੂਹ ਗ੍ਰਾਂਮ ਪੰਚਾਇਤ ਚੰਬਾ ਕਲਾਂ ਵੱਲੋਂ ਗੁਰੂ ਘਰ ਦਾ ਸਿਰੋਪਾਓ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਰਪੰਚ ਮਹਿੰਦਰ ਸਿੰਘ ਚੰਬਾ ਅਤੇ ਪ੍ਰਧਾਨ ਮਨਜੀਤ ਸਿੰਘ ਸੰਧੂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਹ ਮੈਡੀਕਲ ਟੀਮ ਪੁਲਿਸ ਮੁਲਾਜ਼ਮਾਂ,ਸਿਹਤ ਮੁਲਾਜ਼ਮਾਂ,ਸਫਾਈ ਕਰਮਚਾਰੀ,ਪਿੰਡਾਂ ਦੀਆਂ ਪੰਚਾਇਤਾਂ,ਝੁੱਗੀਆਂ-ਝੌਪੜੀਆਂ ਵਾਲਿਆਂ ਨੂੰ ਰੋਗਾ ਨਾਲ ਲੜਨ ਵਾਲੀ ਆਰਸੈਨਿਕ-30 ਹੋਮਿਓਪੈਥਿਕ ਦਵਾਈ ਮੁਫ਼ਤ ਵਿੱਚ ਵੰਡ ਰਹੇ ਹਨ ਜੋ ਇੱਕ ਸ਼ਲਾਘਾਯੋਗ ਕਦਮ ਹੈ।ਇਸ ਸਮੇਂ ਪ੍ਰਿੰਸੀਪਲ ਹਰਪ੍ਰੀਤ ਸਿੰਘ,ਡਾਕਟਰ ਰਸਬੀਰ ਸਿੰਘ,ਡਾਇਰੈਕਟਰ ਰਜਵੰਤ ਸਿੰਘ,ਪਰਗਟ ਸਿੰਘ ਦੁਆਬੀਆ,ਹਰਜਿੰਦਰ ਸਿੰਘ ਦੁਆਬੀਆ,ਗੁਰਚੇਤਨ ਸਿੰਘ ਮੈਂਬਰ,ਸੁਖਬੀਰ ਸਿੰਘ ਮੈਬਰ,ਬਲਵੰਤ ਸਿੰਘ ਸਾਬਕਾ ਸਰਪੰਚ,ਬਲਬੀਰ ਸਿੰਘ ਗਰਾਣਾ,ਗੁਰਪ੍ਰੀਤ ਸਿੰਘ ਗੋਰਾ,ਹੀਰਾ ਲਾਲ ਸ਼ਰਮਾਂ,ਐਡਵੋਕੇਟ ਜਗਰੂਪ ਸਿੰਘ,ਗੁਰਸੇਵਕ ਸਿੰਘ ਮੈਂਬਰ ਆਦਿ ਹਾਜ਼ਰ ਸਨ।