ਵਿਧਾਇਕ ਸਿੱਕੀ ਵੱਲੋਂ ਦਰਿਆਈ ਪਿੰਡ ਘੜਕਾ ਵਿਖੇ ਪਲਟੂਨ ਪੁਲ ਅਤੇ ਹੋ ਰਹੇ ਹੋਰ ਵਿਕਾਸ ਕਾਰਜਾਂ ਦਾ ਜਾਇਜਾ ਲਿਆ।

ਵਿਧਾਇਕ ਸਿੱਕੀ ਵੱਲੋਂ  ਦਰਿਆਈ ਪਿੰਡ ਘੜਕਾ ਵਿਖੇ ਪਲਟੂਨ ਪੁਲ ਅਤੇ ਹੋ ਰਹੇ ਹੋਰ ਵਿਕਾਸ ਕਾਰਜਾਂ ਦਾ ਜਾਇਜਾ ਲਿਆ।

ਚੋਹਲਾ ਸਾਹਿਬ 5 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਦਰਿਆਈ ਪਿੰਡ ਘੜਕਾ ’ਚ ਪਲਟੂਨ ਪੁਲ ਤੋਂ ਇਲਾਵਾ ਹੋਰ ਕਈ ਵਿਕਾਸ ਕੰਮਾਂ ਦਾ ਅਗਾਜ ਕਰਵਾਇਆ। ਇਸ ਮੌਕੇ ਜਿਥੇ ਪਿੰਡ ਵਾਸੀ ਮੌਜੂਦ ਰਹੇ, ਉਥੇ ਹੀ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਵੀ ਪਹੁੰਚੇ। ਜਦੋਂਕਿ ਵਿਧਾਇਕ ਨੇ ਇਸ ਦੌਰਾਨ ਹਲਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਵਿਕਾਸ ਪੂਰੀ ਵਚਨਬੱਧ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਗ੍ਰਾਂਟਾ ਦਿੱਤੀਆਂ ਜਾ ਰਹੀਆਂ ਹਨ।ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਇਸ ਪਿੰਡ ਵਿਚ ਪਲਟੂਨ ਪੁਲ ਬਣਨ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਅਤੇ ਧਾਰਮਿਕ ਨਗਰੀ ਸੁਲਤਾਨਪੁਰ ਲੋਧੀ ਤਕ ਦਾ ਸਫਰ ਵੀ ਘਟ ਕੇ 15 ਕਿਲੋਮੀਟਰ ਰਹਿ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਲਕਾ ਵਾਸੀਆਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣਾ ਉਨ੍ਹਾਂ ਦਾ ਫਰਜ਼ ਹੈ ਅਤੇ ਇਸ ਫਰਜ਼ ਨੂੰ ਨਿਭਾਉਦੇ ਰਹਿਣਗੇ। ਸਿੱਕੀ ਨੇ ਕਿਹਾ ਕਿ ਸਰਕਾਰ ਨੇ ਚਾਰ ਸਾਲ ਦੇ ਕਾਰਜਕਾਲ ’ਚ ਹਰ ਵਰਗ ਨੂੰ ਸਹੂਲਤਾਂ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਹ ਵਰ੍ਹਾ ਵਿਕਾਸ ਵਰ੍ਹੇ ਵਜੋਂ ਜਾਣਿਆ ਜਾਵੇਗਾ। ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਇਸ ਮੌਕੇ ਪਿੰਡ ਵਾਸੀਆਂ ਨੇ ਜਿਥੇ ਸਨਮਾਨਿਤ ਕੀਤਾ। ਉਥੇ ਹੀ ਮਾਰਕੀਟ ਕਮੇਟੀ ਚੋਹਲਾ ਸਾਹਿਬ ਦੇ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ, ਵਾਈਸ ਚੇਅਰਮੈਨ ਮਾ. ਅਜੈਬ ਸਿੰਘ, ਚੇਅਰਮੈਨ ਪੂਰਨ ਸਿੰਘ ਘੜਕਾ, ਸਰਪੰਚ ਮਨਦੀਪ ਸਿੰਘ, ਪ੍ਰਗਟ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਗੁਰਮੇਲ ਸਿੰਘ, ਦਿਲਬਾਗ ਸਿੰਘ, ਲੱਖਾ ਸਿੰਘ, ਬੀਡੀਪੀਓ ਰਜਿੰਦਰ ਕੌਰ, ਕਰਨੈਲ ਸਿੰਘ ਸਿਆਸੀ ਸਕੱਤਰ, ਜਸਵਿੰਦਰ ਸਿੰਘ, ਪੀਏ ਜਰਮਨ ਕੰਗ ਅਤੇ ਮੀਡੀਆ ਇੰਚਾਰਜ਼ ਜੱਸ ਲਾਲਪੁਰਾ ਸਮੇਤ ਵੱਡੀ ਗਿਣਤੀ ਸ਼ਖਸੀਅਤਾਂ ਵੀ ਇਸ ਮੌਕੇ ’ਤੇ ਮੌਜੂਦ ਸਨ।