ਕਿਸਾਨ-ਮਜਦੂਰ ਸੰਘਰਸ਼ ਕਮੇਟੀ ਕਾਮਾਗਾਟਾਮਾਰੂ ਵੱਲੋਂ ਪੁਲਿਸ ਥਾਣਾ ਸਰਹਾਲੀ ਅੱਗੇ ਲਗਾਇਆ ਧਰਨਾ

ਕਿਸਾਨ-ਮਜਦੂਰ ਸੰਘਰਸ਼ ਕਮੇਟੀ ਕਾਮਾਗਾਟਾਮਾਰੂ ਵੱਲੋਂ ਪੁਲਿਸ ਥਾਣਾ ਸਰਹਾਲੀ ਅੱਗੇ ਲਗਾਇਆ ਧਰਨਾ

ਤਿੰਨ ਦਿਨ ਬੀਤਣ ਤੇ ਵੀ ਨਹੀਂ ਮਿਲ ਰਿਹਾ ਇੰਨਸਾਫ : ਹਰਜਿੰਦਰ ਸਿੰਘ ਸ਼ਕਰੀ
ਚੋਹਲਾ ਸਾਹਿਬ 7 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੁਲਿਸ ਥਾਣਾ ਸਰਹਾਲੀ ਕਲਾਂ ਸਾਹਮਣੇ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਦੇ ਪ੍ਰਧਾਨ ਅਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਦੀ ਯੋਗ ਰਹਿਨੁਮਾਈ ਹੇਠ ਰੋਸ ਮੁਜਾਹਰਾ ਕਰਨ ਦੇ ਨਾਲ ਨਾਲ ਸ਼ਾਂਤਮਈ ਧਰਨਾ ਲਗਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ ਕਰੀਬ ਤਿੰਨ ਦਿਨ ਪਹਿਲਾਂ ਪਿੰਡ ਸ਼ਕਰੀ ਤੋਂ ਪਿੰਡ ਦੇ ਕਿਸਾਨ ਰੇਸ਼ਮ ਸਿੰਘ ਨੂੰ ਘਰੋਂ ਪੁਲਿਸ ਥਾਣਾ ਸਰਹਾਲੀ ਲਿਆਕੇ ਉਸਦੇ ਸ਼ਰਾਬ ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਇਸਦੇ ਵਿਰੋਧ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਵੱਲੋਂ ਪੁਲਿਸ ਥਾਣਾ ਸਰਹਾਲੀ ਕਲਾਂ ਦੇ ਗੇਟ ਸਾਹਮਣੇ ਧਰਨਾ ਲਗਾਇਆ ਗਿਆ ਹੈ।ਉਹਨਾਂ ਕਿਹਾ ਕਿ ਅੱਜ ਧਰਨਾ ਤੀਸਰੇ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ ਪਰ ਉਹਨਾਂ ਨੂੰ ਇੰਨਸਾਫ ਨਹੀਂ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸ਼ਨ ਪਾਸੋਂ ਮੰਗ ਹੈ ਕਿ ਫੜੇ ਗਏ ਕਿਸਾਨ ਆਗੂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਨਹੀਂ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ ਵਿੱਢਿਆ ਜਾਵੇਗਾ।ਉਹਨਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਕੇਂਦਰ ਸਰਕਾਰ ਕਾਲੇ ਕਾਨੂੰਨ ਪਾਸ ਕਰਕੇ ਦੇਸ਼ ਵਿੱਚੋਂ ਕਿਸਾਨ ਅਤੇ ਮਜਦੂਰ ਵਰਗ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਜਿਸ ਕਾਰਨ ਪੰਜਾਬ ਦੇ ਕਿਸਾਨ ਅਤੇ ਮਜਦੂਰ ਖੁਦਕਸ਼ੀਆਂ ਕਰਨ ਦੇ ਰਾਹ ਤੇ ਤੁਰੇ ਹੋਏ ਹਨ ਉਹਨਾਂ ਕਿਹਾ ਕਿ ਭਾਵੇਂ ਖੁਦਕੁਸ਼ੀਆਂ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ ਪਰ ਫਿਰ ਵੀ ਕੋਈ ਮਜਬੂਰ ਵਿਆਕਤੀ ਕੀ ਕਰੇ?ਉਹਨਾਂ ਕਿਹਾ ਕਿ ਦੇਸ਼ ਨੂੰ ਆਜਾਦ ਹੋਇਆ ਲਗਪਗ 75 ਸਾਲ ਹੋ ਚੁੱਕੇ ਹਨ ਪਰ ਦੇਸ਼ ਵਿੱਚੋਂ ਗਰੀਬ,ਭੁੱਖਮਰੀ,ਅਨਪੜ੍ਹਤਾ,ਬੇਰੁਜਗਾਰੀ ਖ਼ਤਮ ਕਰਨ ਜਗਾ ਇਸਨੂੰ ਮਾੜੀਆਂ ਸਰਕਾਰਾਂ ਵੱਲੋਂ ਵਧਾਇਆ ਜਾ ਰਿਹਾ ਹੈ ਅਤੇ ਦੇਸ਼ ਦੀ ਵਾਂਗਡੋਰ ਅਮੀਰ ਘਰਾਣਿਆਂ ਦੇ ਹੱਥਾਂ ਵਿੱਚ ਸੌਂਪੀ ਜਾ ਰਹੀਹੈ।ਇਸ ਸਮੇਂ ਗੁਰਵਿੰਦਰ ਸਿਘੰ ਬੂਹ ਹਵੇਲੀਆਂ,ਸਤਨਾਮ ਸਿੰਘ ਹਰੀਕੇ,ਸੁਖਦੇਬ ਸਿੰਘ ਦੁਬਲੀ,ਗੁਰਮੀਤ ਸਿੰਘ,ਸੰਤੋਖ ਸਿੰਘ,ਸਤਨਾਮ ਸਿੰਘ ਪੱਟੀ,ਹਰਜਿੰਦਰ ਸਿੰਘ ਚੰਬਾ,ਬਲਵਿੰਦਰ ਸਿੰਘ,ਅਜੀਤ ਸਿੰਘ,ਨਿਰਵੈਰ ਸਿੰਘ ਧੁੰਨ ਆਦਿ ਹਾਜ਼ਰ ਸਨ।