ਹੋਮੀਓਪੈਥਿਕ ਡਿਸਪੈਂਸਰੀ ਖਡੂਰ ਸਾਹਿਬ ਵਿਖੇ ਮਾਨਸਿਕ ਸਿਹਤ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ।
Tue 12 Oct, 2021 0ਚੋਹਲਾ ਸਾਹਿਬ 12 ਅਕਤੂਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਅਸੀ 21 ਵੀਂ ਸਦੀ ਵਿੱਚ ਪਹੁੰਚ ਕੇ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਚੁੱਕੇ ਹਾਂ । ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ ਨਵੇਂ ਤੇ ਆਧੁਨਿਕ ਉਪਕਰਨ ਤੇ ਸਹੂਲਤਾਂ ਮਿਲ ਰਹੀਆਂ ਹਨ ਤੇ ਕਿਸੇ ਵੀ ਬਿਮਾਰੀ ਨੂੰ ਰੋਕਣ ਵਿਚ ਸਫ਼ਲ ਵੀ ਹੋ ਪਾ ਰਹੇ ਹਾਂ । ਪਰ ਇਸ ਦੇ ਨਾਲ ਹੀ ਅਸੀਂ ਇਕ ਅਜਿਹਾ ਦੁਸ਼ਮਣ ਆਪਣੇ ਨਾਲ ਲਈ ਫਿਰਦੇ ਹਾਂ ਜਿਸ ਦੇ ਬੁਰੇ ਪ੍ਰਭਾਵਾਂ ਬਾਰੇ ਸੋਚ ਕੇ ਡਰ ਲੱਗਣ ਜਾਂਦਾ ਹੈ ਉਹ ਹੈ ਮਾਨਸਿਕ ਰੋਗ ਅਸੀਂ ਰੋਜ਼ ਦੀ ਭੱਜ ਦੌੜ ਵਿਚ ਇਕ ਦੂਜੇ ਤੋਂ ਅੱਗੇ ਲੱਗਣ ਦੀ ਕੋਸ਼ਿਸ਼ ਵਿਚ ਮਾਨਸਿਕ ਬਿਮਾਰੀ ਨੂੰ ਆਪਣੇ ਨਾਲ ਬਿਠਾ ਲਿਆ ਹੈ । ਤਣਾਅ ਮੁਕਤ ਤੇ ਮਾਨਸਿਕ ਬਿਮਾਰੀ ਤੋ ਦੂਰ ਰਹਿਣ ਲਈ ਸਰਕਾਰਾਂ ਵਲੋ ਉਪਰਾਲੇ ਕੀਤੇ ਜਾਂਦੇ ਹਨ ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ । ਇਸੇ ਹੀ ਲੜੀ ਦੇ ਤਹਿਤ ਪੰਜਾਬ ਸਰਕਾਰ ਅਧੀਨ ਹੋਮੋਪੈਥਿਕ ਵਿਭਾਗ ਵੱਲੋਂ ਡਾਕਟਰ ਪਰਵੇਸ਼ ਚਾਵਲਾ ਜ਼ਿਲਾ ਹੋਮੀਓਪੈਥਿਕ ਅਫ਼ਸਰ ਤਰਨ ਤਾਰਨ ਜੀ ਦੀ ਯੋਗ ਅਗਵਾਈ ਹੇਠ ਇਕ ਸੈਮੀਨਾਰ ਦਾ ਆਯੋਜਨ ਡਾਕਟਰ ਹਰਿੰਦਰ ਪਾਲ ਸਿੰਘ ਵੇਗਲ ਹੋਮੀਓਪੈਥਿਕ ਮੈਡੀਕਲ ਅਫ਼ਸਰ ਸਰਕਾਰੀ ਹੋਮੀਓਪੈਥਿਕ ਡਿਸਪੈਂਸਰੀ ਸਬ ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਕਰਵਾਇਆ ਗਿਆ ਜਿਸ ਵਿਚ ੳ.ਪੀ.ਡੀ ਵਿੱਚ ਮੌਜੂਦ ਮਰੀਜ਼ਾ ਦੇ ਸਨਮੁੱਖ ਹੁੰਦੇ ਹੋਏ ਡਾਕਟਰ ਸਾਹਿਬ ਵੱਲੋਂ ਮਾਨਸਿਕ ਬਿਮਾਰੀਆਂ ਬਾਰੇ ਚਾਨਣਾ ਪਾਇਆ ਗਿਆ ਕਿ ਅੱਜ ਵਿਸ਼ਵ ਵਿਚ ਇਸ ਰੋਗ ਨਾਲ ਗ੍ਰਸਤ ਹੋਣ ਦੀ ਸੰਖਿਆ ਵੱਧ ਦੀ ਜਾ ਰਹੀ ਜਿਸ ਦਾ ਮੁੱਖ ਕਾਰਨ ਹੈ ਸਾਡੀ ਜੀਵਨ ਸ਼ੈਲੀ ਜਿਸ ਵਿਚ ਅਸੀਂ ਮਨੁੱਖੀ ਕਦਰਾਂ ਕੀਮਤਾਂ ਨੂੰ ਭੁੱਲ ਚੁੱਕੇ ਹਾਂ ਤੇ ਪੈਸੇ ਦੀ ਦੌੜ ਪਿੱਛੇ ਲੱਗੇ ਹਾਂ ਤੇ ਇਹੀ ਕਾਰਨ ਹੈ ਕਿ ਅੱਜ ਹਰ ਕੋਈ ਤਣਾਅ ਮਹਿਸੂਸ ਕਰ ਰਿਹਾ ਹੈ । ਮਾਨਸਿਕ ਰੋਗਾਂ ਦੇ ਮੁੱਖ ਲੱਛਣਾਂ ਬਾਰੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਕੱਲਾਪਨ ਮਹਿਸੂਸ ਕਰਨਾ, ਸ਼ੱਕ ਕਰਨਾ , ਜ਼ਿਆਦਾ ਗੁੱਸਾ ਆਉਣਾ, ਨੀਂਦ ਦੀ ਕਮੀਂ , ਚੀੜ ਚੀੜਾਪਨ , ਆਤਮ ਹੱਤਿਆ ਦਾ ਖਿਆਲ ਮਨ ਵਿੱਚ ਆਉਣਾ ਆਦਿ ਸ਼ਾਮਲ ਹਨ ਇਨਾ ਸਬ ਤੋ ਦੂਰ ਰਹਿਣ ਦਾ ਇਹੀ ਤਰੀਕਾ ਹੈ ਕਿ ਆਪਣੀ ਜੀਵਨਸ਼ੈਲੀ ਬਦਲੀ ਜਾਵੇ । ਯੋਗਾ ਅਭਿਆਸ ਤੇ ਪਰਮਾਤਮਾ ਦਾ ਨਾਮ ਜਪਿਆ ਜਾਵੇ , ਆਪਣੇ ਦੁੱਖ ਤਕਲੀਫ਼ ਨੂੰ ਕਿਸੇ ਨਾਲ ਵੰਡਿਆ ਜਾਵੇ, ਪੌਸ਼ਟਿਕ ਭੋਜਨ ਦੀ ਵਰਤੋਂ ਆਪਣੇ ਖਾਣੇ ਵਿਚ ਕੀਤੀ ਜਾਵੇ ਤੇ ਸਬ ਤੋ ਜਰੂਰੀ ਮੋਬਾਈਲ ਫੋਨ ਵਿੱਚ ਗੇਮ ਤੇ ਇਸ ਦੇ ਬੇਲੋੜੀ ਵਰਤੋ ਤੋ ਬਚਿਆ ਜਾਵੇ । ਓਹਨਾ ਲੋਕਾਂ ਨੂੰ ਸਲਾਹ ਦਿੱਤੀ ਕਿ ਇਹੋ ਜਿਹੀ ਸਥਿਤੀ ਵਿਚ ਡਾਕਟਰੀ ਸਲਾਹ ਲਈ ਜਾਵੇ ਤੇ ਵਹਿਮ ਭਰਮ ਤੋ ਬੱਚਿਆ ਜਾਵੇ। ਓਹਨਾ ਵਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਹੋਮੀਓਪੈਥਿਕ ਡਿਸਪੈਂਸਰੀ ਖਡੂਰ ਸਾਹਿਬ ਵਿਖੇ ਮਰੀਜ਼ਾ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ ਤੇ ਦਵਾਈ ਵੀ ਦਿੱਤੀ ਜਾਂਦੀ ਹੈ ਇਸ ਦਾ ਸਾਰੇ ਲੋਕ ਲਾਭ ਉਠਾਣ ।
Comments (0)
Facebook Comments (0)