ਸੀ.ਐਚ.ਸੀ ਮੀਆਂਵਿੰਡ ਵਿਖੇ ਚਾਈਲਡ ਹੈਲਥ ਕੇਅਰ ਵਰਕਸ਼ਾਪ ਕਾਰਵਾਈ ਗਈ
Sat 23 Mar, 2019 0ਮੀਆਂਵਿੰਡ, ਮਾਰਚ-22-2019
ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਿਖੇ ਮਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਇਕ ਬਲਾਕ ਪੱਧਰੀ ਚਾਈਲਡ ਹੈਲਥ ਕੇਅਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਤਰਨ ਤਾਰਨ ਡਾ. ਨਵਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫਸਰ ਡਾ. ਜੁਗਲ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਕਾਰਵਾਈ ਗਈ|
ਵਰਕਸ਼ਾਪ ਦੇ ਦੌਰਾਨ ਵੱਖ ਵੱਖ ਪਿੰਡਾਂ ਤੋਂ ਆਈਆਂ ਨਵ ਜਮੇਂ ਬੱਚਿਆਂ ਦੀਆਂ ਮਾਵਾਂ ਅਤੇ ਗਰਬਵਤੀ ਔਰਤਾਂ ਨੇ ਭਾਗ ਲਿਆ | ਮੈਡੀਕਲ ਅਫਸਰ ਡਾ. ਗੁਰਵਿੰਦਰ ਕੌਰ, ਡਾ. ਰੇਖਾ ਨੇ ਔਰਤਾਂ ਨੂੰ ਨਵ ਜਮੇਂ ਬੱਚਿਆਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ, ਜਰੂਰੀ ਟੀਕਾਕਰਨ, ਜਨਨੀ ਸ਼ਿਸ਼ੂ ਸੁਰਕਸ਼ਾਂ ਕਾਰਯਕਰਮ, ਹਰ ਬੁਧਵਾਰ ਨੂੰ ਹੋਣ ਵਾਲੇ ਮਮਤਾ ਦਿਵਸ ਬਾਰੇ ਜਾਣਕਾਰੀ ਦਿੱਤੀ| ਇਸ ਤੋਂ ਇਲਾਵਾ ਡਾ.ਚਰਨ ਕੰਵਲ ਸਿੰਘ ਨੇ ਆਰ.ਬੀ.ਐਸ.ਕੇ ਤਹਿਤ ਬੱਚਿਆਂ ਨੂੰ ਮਿਲਣ ਵਾਲਿਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਚਰਨ ਕੰਵਲ ਸਿੰਘ ਬੱਚਿਆਂ ਦੇ ਪੇਟ ਦੇ ਕੀੜਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਕਦੇ ਹੋਏ ਊ.ਆਰ.ਐਸ/ਜ਼ਿੰਕ ਦੀ ਗੋਲੀ ਅਤੇ ਡੀਵਾਰਮਿੰਗ ਡੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ|
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਜੁਗਲ ਕੁਮਾਰ ਨੇ ਵਰਕਸ਼ਾਪ ਦੌਰਾਨ ਭਾਗ ਲੈਣ ਵਾਲੀਆਂ ਮਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੁਖ ਟੀਚਿਆਂ ਵਿੱਚੋ ਹੈ ਮਾਂ ਅਤੇ ਬੱਚੇ ਦੀ ਚੰਗੀ ਸਿਹਤ ਜਿਸ ਤੋਂ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਇਸ ਲਈ ਇਹ ਜਰੂਰੀ ਹੈ ਕਿ ਸਮੇਂ ਸਮੇਂ ਤੇ ਸਿਹਤ ਵਿਭਾਗ ਵਲੋਂ ਦਿਤੀਆਂ ਜਾ ਰਹੀਆਂ ਜਾਣਕਾਰੀਆਂ ਨੂੰ ਆਪਣਾ ਕੇ ਬੱਚੇ ਦੀ ਚੰਗੀ ਸਿਹਤ ਲਈ ਉਪਰਾਲਾ ਕੀਤਾ ਜਾ ਸਕੇ |
ਇਸ ਮੌਕੇ ਤੇ ਡਾ. ਦੀਪਕ ਸ਼ਰਮਾ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਲ.ਐਚ.ਵੀ ਤਰਿੰਦਰਜੀਤ ਕੌਰ, ਐਲ.ਐਚ.ਵੀ ਰੁਪਿੰਦਰ ਕੌਰ ਸਹਿਤ ਬਲਾਕ ਦੀਆਂ ਆਸ਼ਾ ਵਰਕਰਾਂ ਅਤੇ ਸੁਪਰਵਾਇਸਰ ਮੌਜੂਦ ਸਨ |
Comments (0)
Facebook Comments (0)