ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਨਵ-ਨਿਯੁਕਤ ਯੂਥ ਜਿਲਾ ਪ੍ਰਧਾਨ ਸਤਨਾਮ ਸਿੰਘ ਕਰਮੂਵਾਲਾ ਨੇ ਜਥੇਦਾਰ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ

 ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਨਵ-ਨਿਯੁਕਤ ਯੂਥ  ਜਿਲਾ ਪ੍ਰਧਾਨ ਸਤਨਾਮ ਸਿੰਘ ਕਰਮੂਵਾਲਾ ਨੇ ਜਥੇਦਾਰ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ

ਚੋਹਲਾ ਸਾਹਿਬ 16 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)   ਸਾਬਕਾ ਵਜ਼ੀਰ ਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਨਵ-ਨਿਯੁਕਤ ਯੂਥ ਦੇ ਜਿਲਾ ਪ੍ਰਧਾਨ ਸਤਨਾਮ ਸਿੰਘ ਕਰਮੂਵਾਲਾ ਨੇ ਮੁਲਾਕਾਤ ਕਰਕੇ ਉਨਾ ਤੋ ਅਸ਼ੀਰਵਾਦ ਲਿਆ ਅਤੇ ਪ੍ਰਣ ਕੀਤਾ ਕਿ ਉਹ ਪਾਰਟੀ ਦੇ ਹਿੱਤਾਂ ਲਈ ਦਿਨ ਰਾਤ ਇਕ ਕਰ ਦੇਣਗੇ । ਇਸ ਮੌਕੇ ਉਨਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੋ ਜੁੰਮੇਵਾਰੀ ਉਨਾ ਨੂੰ ਮਿਲੀ ਹੈ ਉਸ ਲਈ ਜਥੇਦਾਰ ਬ੍ਰਹਮਪੁਰਾ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ  ਤੇ ਸੂਬਾ ਸਕੱਤਰ ਸਤਨਾਮ ਸਿੰਘ ਚੋੋਹਲਾ ਸਾਹਿਬ ਦਾ ਮੈ ਧੰਨਵਾਦ ਕਰਦਾਂ ਹਾਂ  । ਇਸ ਮੌਕੇ ਉਨਾ ਨਾਲ ਸਰਕਲ ਚੋਹਲਾ ਸਾਹਿਬ ਦੇ ਪ੍ਰਧਾਨ ਦਿਲਬਾਗ ਸਿੰਘ ਕਾਹਲਵਾ ਵੀ ਮੌਜੂਦ ਸਨ ।  ਕਰਮੂਵਾਲਾ ਨੇ ਕਿਹਾ ਕਿ ਮੇਰੀ ਪਹਿਲੀ ਪਹਿਲ ਨੌਜੁਆਨੀ ਨੂੰ ਸੇਧ ਦੇਣ ਦੀ ਹੋਵੇਗੀ ਜਿਸ ਚ ਬੀਤੇ ਸਾਲਾਂ ਤੋ ਸਿਰੇ ਦੀ ਗਿਰਾਵਾਟ ਆਈ ਹੈ ,ਜਿਸ ਦੇ ਦੋਸ਼ੀ ਪਰਖੀਆਂ ਪਾਰਟੀਆਂ ਵਾਲੇ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੀ ਤੀਜੀ ਧਿਰ ਨੂੰ ਮੌਕਾ ਦੇ ਕੇ ਪੰਜਾਬ ਨੂੰ ਮੁੜ  ਬਹਾਲ ਕਰਨ ਦੀ ਜਿਆਦਾ ਜਰੂਰਤ ਹੈ ।