ਜ਼ਿਲ੍ਹਾ ਪੁਲਿਸ ਮੁਖੀ ਦੇ ਸੁਰੱਖਿਆ ਕਰਮਚਾਰੀ ਦੀ ਮਿਲੀ ਲਾਸ਼

ਜ਼ਿਲ੍ਹਾ ਪੁਲਿਸ ਮੁਖੀ ਦੇ ਸੁਰੱਖਿਆ ਕਰਮਚਾਰੀ ਦੀ ਮਿਲੀ ਲਾਸ਼

ਬੀਤੀ 7 ਜੂਨ ਰਾਤ ਘਰੋਂ ਡਿਊਟੀ 'ਤੇ ਜਾ ਰਹੇ ਲਾਪਤਾ ਹੋਏ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਦੇ ਸੁਰੱਖਿਆ ਕਰਮਚਾਰੀ ਸੁਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਾਲਾ ਫਰਾਇਆ ਮੱਲ ਦੀ ਲਾਸ਼ ਅੱਜ ਫ਼ਿਰੋਜ਼ਪੁਰ ਦੇ ਪਿੰਡ ਰੱਤਾ ਖੇੜਾ ਨੇੜਿਉਂ ਬਰਾਮਦ ਹੋਣ ਦੀ ਸੂਚਨਾ ਹੈ। ਪੁਲਿਸ ਥਾਣਾ ਆਰਿਫ਼ ਕੇ ਦੇ ਐਚਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਰਮਲ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਾਲਾ ਫਰਾਇਆ ਮੱਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿਤਾ ਸੁਰਿੰਦਰ ਸਿੰਘ ਜੋ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਸੰਦੀਪ ਗੋਇਲ ਨਾਲ ਸੁਰੱਖਿਆ ਕਰਮਚਾਰੀ ਵਜੋਂ ਤਾਇਨਾਤ ਸੀ,  7 ਜੂਨ ਦੀ ਰਾਤ ਕਰੀਬ 10 ਵਜੇ ਡਿਊਟੀ ਤੋਂ ਘਰੇ ਗੱਡੀ ਖੜੀ ਕਰਨ ਲਈ ਆਇਆ ਅਤੇ ਗੱਡੀ ਖੜੀ ਕਰਕੇ ਆਪ ਮੋਟਰਸਾਈਕਲ 'ਤੇ ਵਾਪਸ ਡਿਊਟੀ ਚਲਾ ਗਿਆ ਪਰ ਦੇਰ ਰਾਤ ਉਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਦਾ ਫ਼ੋਨ ਆਇਆ ਕਿ ਸੁਰਿੰਦਰ ਸਿੰਘ ਡਿਊਟੀ 'ਤੇ ਨਹੀਂ ਪਹੁੰਚਿਆ ਅਤੇ ਇਹ ਗੱਲ ਸੁਣ ਕੇ ਉਹ ਘਬਰਾ ਗਏ, ਭਾਲ ਕਰਨ 'ਤੇ ਸੁਰਿੰਦਰ ਸਿੰਘ ਦਾ ਕੁਝ ਥਹੁ ਪਤਾ ਨਾ ਲੱਗ ਸਕਿਆ। ਥਾਣਾ ਮੁੱਖੀ ਨੇ ਦੱਸਿਆ ਕਿ ਨਿਰਮਲ ਸਿੰਘ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਇਖ਼ਤਿਆਰ ਜਾਰੀ ਕਰਵਾ ਦਿੱਤਾ ਗਿਆ। ਪੁਲਿਸ ਮੁਤਾਬਿਕ ਭਾਲ ਕਰਦਿਆਂ ਹੋਇਆ ਸੁਰਿੰਦਰ ਸਿੰਘ ਲਾਸ਼ ਪਿੰਡ ਰੱਤਾ ਖੇੜਾ ਦੇ ਨੇੜਿਓਂ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸੁਰਿੰਦਰ ਸਿੰਘ ਦੀ ਮੌਤ ਕਿਸ ਤਰ੍ਹਾਂ ਹੋਈ।