`ਕੋਮਲ ਅਰੋੜਾ` ਨੇ 150 ਮਾਸਕ ਘਰੇ ਬਣਾਕੇ ਜਰੂਰਤਮੰਦਾਂ ਨੂੰ ਵੰਡੇ
Wed 15 Apr, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਅਪ੍ਰੈਲ 2020
ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਘਰੇ ਰਹਿਣ ਅਤੇ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਦੇ ਨਾਲ ਨਾਲ ਘਰੋਂ ਕਿਸੇ ਜਰੂਰੀ ਕੰਮ ਜਾਣ ਵੇਲੇ ਆਪਣੇ ਮੂੰਹ ਤੇ ਮਾਸਕ ਪਹਿਨਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਔਖੀ ਘੜੀ ਤੇ ਕੁਝ ਧਾਰਮਿਕ ਤੇ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਵੱਲੋ ਗਰੀਬ,ਮਜਦੂਰ ਤੇ ਜਰੂਰਤਮੰਦ ਵਿਆਕਤੀਆਂ ਨੂੰ ਘਰਾਂ ਅੰਦਰ ਰਾਸ਼ਨ ਵੰਡਿਆ ਜਾ ਰਿਹਾ ਹੈ।ਇਸਦੇ ਨਾਲ ਹੀ ਕੋਮਲ ਅਰੋੜਾ ਵੱਲੋਂ ਘਰ ਵਿੱਚ ਹੀ ਮਾਸਕ ਤਿਆਰ ਕਰਕੇ ਜਰੂਰਤਮੰਦ ਵਿਆਕਤੀਆਂ ਨੂੰ ਵੰਡੇ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਅਰੋੜਾ ਜ਼ੋ ਸਿਹਤ ਵਿਭਾਗ ਵਿੱਚ ਬਤੌਰ ਇੰਨਫਰਮੇਸ਼ਨ ਅਸਿਸਟੈਂਟ ਦੀ ਪੋਸਟ ਤੇ ਡਿਊਟੀ ਨਿਭਾ ਰਹੇ ਹਨ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਕੋਮਲ ਅਰੋੜਾ ਜੋ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਅਰਾ ਸਾਹਿਬ ਵਿਖੇ ਟੀਚਰ ਹੈ ਅਤੇ ਲਾਕਡਾਊਨ ਕਾਰਨ ਸਕੂਲ ਬੰਦ ਪਏ ਹਨ ਘਰ ਵਿੱਚ ਰਹਿਣ ਤੇ ਉਸਦੀ ਪਤਨੀ ਕੋਮਲ ਅਰੋੜਾ ਨੇ ਜਰੂਰਤਮੰਦਾਂ ਦੀ ਮਦਦ ਕਰਨ ਲਈ ਘਰ ਵਿੱਚ ਲਗਪਗ 150 ਮਾਸਕ ਬਣਾਏ ਹਨ ਜੋ ਜਰੂਰਤਮੰਦ ਵਿਆਕਤੀਆਂ ਨੂੰ ਸਾਡੇ ਵੱਲੋਂ ਵੰਡੇ ਜਾ ਰਹੇ ਹਨ।ਇਸ ਸਮੇਂ ਪ੍ਰਧਾਨ ਅਵਤਾਰ ਸਿੰਘ,ਹਰਦੀਪ ਸਿੰਘ ਸੰਧੂ,ਵਿਸ਼ਾਲ ਕੁਮਾਰ ਵਰਮਾਂ,ਪਰਮਿੰਦਰ ਸਿੰਘ ਚੋਹਲਾ,ਨਰਿੰਦਰ ਕੁਮਾਰ,ਮਨਦੀਪ ਸਿੰਘ ਭਲਵਾਨ,ਜ਼ਸਮੀਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)