ਕਮਿਊਨਟੀ ਹਾਲ ਬਣਿਆ ਮਾਸੂਮ ਬੱਚੇ ਦੀ ਮੌਤ ਦਾ ਖੌਅ ਹਾਲ ‘ਚ ਪੁੱਟੇ ਡੂੰੂਘੇ ਟੋਏ ‘ਚ ਡੁੱਬਣ ਕਾਰਨ ਬੱਚੇ ਦੀ ਮੌਤ

ਕਮਿਊਨਟੀ ਹਾਲ ਬਣਿਆ ਮਾਸੂਮ ਬੱਚੇ ਦੀ ਮੌਤ ਦਾ ਖੌਅ ਹਾਲ ‘ਚ ਪੁੱਟੇ ਡੂੰੂਘੇ ਟੋਏ ‘ਚ ਡੁੱਬਣ ਕਾਰਨ ਬੱਚੇ ਦੀ ਮੌਤ

ਭਿੱਖੀਵਿੰਡ 20 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਇਤਿਹਾਸਕ ਪਿੰਡ ਪਹੂਵਿੰਡ ਦੇ
ਕਮਿਊਨਟੀ ਹਾਲ (ਪੰਚਾਇਤ ਘਰ) ਦੀ ਗਰਾਂਊਡ ਵਿਚ ਪੁੱਟੇ ਗਏ ਡੂੰਘੇ ਟੋਏ ਵਿਚ ਡੁੱਬ ਜਾਣ
ਕਾਰਨ ਪ੍ਰਵਾਸੀ ਪਰਿਵਾਰ ਦੇ ਇਕ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ
ਹੋਇਆ ਹੈ। ਮ੍ਰਿਤਕ ਬੱਚੇ ਆਰਥਿਕ (2) ਦੇ ਪਿਤਾ ਸੁਨੀਲ ਕੁਮਾਰ ਪੁੱਤਰ ਕ੍ਰਿਸ਼ਨ ਸਿੰਘ
ਵਾਸੀ ਯੂ.ਪੀ ਹਾਲ ਪਿੰਡ ਪਹੂਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰੀ
ਪਤਨੀ ਰਚਨਾ ਰੋਜ ਦੀ ਤਰ੍ਹਾਂ ਪਿੰਡ ਦੀ ਸਫਾਈ ਦਾ ਕਰਨ ਗਏ ਸੀ ਅਤੇ ਮੈਂ ਦੁਪਹਿਰ 1 ਵਜੇ
ਵਾਪਸ ਆਇਆ ਤਾਂ ਦੂਸਰੇ ਬੱਚਿਆਂ ਨੇ ਕਿਹਾ ਕਿ ਆਰਥਿਕ ਪਤਾ ਨਹੀ ਕਿਧਰ ਗਿਆ, ਜਦੋਂ ਮੈਂ
ਇਧਰ-ਉਧਰ ਭਾਲ ਕੀਤੀ ਤਾਂ ਕਮਿਊਨਟੀ ਹਾਲ ਦੇ ਸਾਹਮਣੇ ਪੁੱਟੇ ਗਏ ਟੋਏ ਵਿਚ ਆਰਥਿਕ ਦੀ
ਲਾਸ਼ ਨਜਰ ਆਈ, ਜਿਸ ‘ਤੇ ਲੋਕਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਟੋਏ ‘ਚ ਬਾਹਰ
ਕੱਢਿਆ। ਮੌਕੇ ‘ਤੇ ਪਹੰੁਚੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਸੁਰਿੰਦਰ ਕੁਮਾਰ
ਨੇ ਕਿਹਾ ਕਿ ਮ੍ਰਿਤਕ ਬੱਚੇ ਆਰਥਿਕ ਦੇ ਪਰਿਵਾਰ ਮੈਂਬਰ ਵੱਲੋਂ ਕੋਈ ਵੀ ਕਾਰਵਾਈ
ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।