ਕੋਰੋਨਾ ਵਾਇਰਸ: ਮਰੀਜ਼ਾਂ ਨੂੰ ਜ਼ਬਰਦਸਤੀ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ ਦਾਖ਼ਲ

ਕੋਰੋਨਾ ਵਾਇਰਸ: ਮਰੀਜ਼ਾਂ ਨੂੰ ਜ਼ਬਰਦਸਤੀ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ ਦਾਖ਼ਲ

ਬੀਜਿੰਗ: ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਵਿਚ ਘਿਨੌਣਾ ਚਿਹਰਾ ਬੇਨਕਾਬ ਹੋਇਆ ਹੈ। ਚੀਨ ਵਿਚ ਮਰੀਜ਼ਾਂ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਦੀ ਇਕ ਵੀਡੀਉ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਕੋਰੋਨਾ ਦੇ ਨਾਮ ਤੇ ਚੀਨ ਸਰਕਾਰ ਅਪਣੇ ਨਾਗਰਿਕਾਂ ਨਾਲ ਮਾੜਾ ਵਰਤਾਓ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਘਰਾਂ ਵਿਚੋਂ ਘਸੀਟ ਕੇ ਲੈਜਾਇਆ ਜਾ ਰਿਹਾ ਹੈ।

 

 

ਸੋਸ਼ਲ ਮੀਡੀਆ ਤੇ ਲੋਕਾਂ ਨੂੰ ਘਰਾਂ ਵਿਚੋਂ ਘਸੀਟਣ ਦੀ ਵੀਡੀਉ ਵਾਇਰਲ ਹੋ ਰਹੀ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਕਰਮਚਾਰੀ ਲੋਕਾਂ ਨੂੰ ਘਰਾਂ ਵਿਚ ਦਾਖਲ ਹੋ ਕੇ ਉਹਨਾਂ ਨੂੰ ਜ਼ਬਰਦਸਤੀ ਹਸਪਤਾਲ ਲੈ ਜਾ ਰਹੇ ਹਨ। ਕੁੱਝ ਲੋਕ ਹਸਪਤਾਲ ਜਾਣ ਤੋਂ ਇਨਕਾਰ ਕਰ ਰਹੇ ਹਨ ਪਰ ਉਹਨਾਂ ਵੀ ਜ਼ਬਰਦਸਤੀ ਹਸਪਤਾਲ ਲੈਜਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰ ਕੇ ਚੀਨ ਦੇ 30 ਤੋਂ ਜ਼ਿਆਦਾ ਸ਼ਹਿਰਾਂ ਨੂੰ ਲਾਕਡਾਉਨ ਕੀਤਾ ਗਿਆ ਹੈ।

 

 

ਕਰੀਬ 6 ਕਰੋੜ ਲੋਕਾਂ ਦੀ ਆਵਾਜਾਈ ਤੇ ਰੋਕ ਹੈ। ਸਰਕਾਰ ਨੇ ਪੁਲਿਸ ਨੂੰ ਕੋਰੋਨਾ ਵਾਇਰਸ ਵਾਲੇ ਮਰੀਜ਼ਾਂ ਨੂੰ ਇਕੱਠੇ ਕਰ ਕੇ ਬਾਕੀ ਲੋਕਾਂ ਤੋਂ ਵੱਖ ਰੱਖਣ ਦੇ ਆਦੇਸ਼ ਦਿੱਤੇ ਹਨ। ਚੀਨ ਦੇ ਵੁਹਾਨ ਪ੍ਰਾਂਤ ਤੋਂ ਫੈਲਣ ਵਾਲਾ ਜਾਨਲੇਵਾ ਕੋਰੋਨਾ ਵਾਇਰਸ ਹੁਣ ਤਕ 27 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਿਆ ਹੈ। ਚੀਨ ਵਿਚ 2002-03 ਦੌਰਾਨ ਸਾਰਸ ਵਾਇਰਸ ਨਾਲ ਲਗਭਗ 650 ਲੋਕਾਂ ਦੀ ਮੌਤ ਹੋਈ ਸੀ।

 

 

ਪਰ ਕੋਰੋਨਾ ਵਾਇਰਸ ਨਾਲ ਇਸ ਤੋਂ ਕਿਤੇ ਜ਼ਿਆਦਾ ਲੋਕ ਮਰ ਚੁੱਕੇ ਹਨ। ਚੀਨ ਵਿਚ ਹੁਣ ਤਕ ਇਸ ਵਾਇਰਸ ਨਾਲ 812 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 37,198 ਲੋਕਾਂ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੂਜੇ ਪਾਸੇ ਹੁਣ ਚੀਨ ਤੋਂ ਇਸ ਵਾਇਰਸ ਦਾ ਨਾਮ ਬਦਲਣ ਦਾ ਆਦੇਸ਼ ਦਿੱਤਾ ਗਿਆ ਹੈ। ਚੀਨ ਦੀ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਸ ਵਾਇਰਸ ਨੂੰ ਇਕ ਅਸਥਾਈ ਅਧਿਕਾਰਤ ਨਾਮ ਦਿੱਤਾ ਹੈ।

 

 

ਹੁਣ ਇਸ ਵਾਇਰਸ ਨੂੰ ਕੋਰੋਨਾ ਵਾਇਰਸ ਦੀ ਥਾਂ 'ਨੋਵਲ ਕੋਰੋਨਾ ਵਾਇਰਸ ਨਿਮੋਨੀਆ ਜਾਂ ਐਨਸੀਪੀ' ਦੇ ਨਾਮ ਨਾਲ ਜਾਣਿਆ ਜਾਵੇਗਾ। ਕਮਿਸ਼ਨ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਨਵੇਂ ਨਾਮ ਨੂੰ ਚੀਨ ਦੇ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਦੁਆਰਾ ਅਪਣਾਇਆ ਜਾਣਾ ਚਾਹੀਦਾ ਹੈ ਜਦ ਤਕ ਤਬਦੀਲੀ ਦਾ ਸਥਾਈ ਨਾਮ ਨਿਰਧਾਰਿਤ ਨਹੀਂ ਹੁੰਦਾ।