65 ਸਾਲਾ ਔਰਤ ਨੇ ਦਿੱਤਾ ਬੱਚੀ ਨੂੰ ਜਨਮ

65 ਸਾਲਾ ਔਰਤ ਨੇ ਦਿੱਤਾ ਬੱਚੀ ਨੂੰ ਜਨਮ

65 ਸਾਲਾ ਕਸ਼ਮੀਰੀ ਔਰਤ ਨੇ ਇਕ ਸਿਹਤਮੰਦ ਲੜਕੀ ਨੂੰ ਜਨਮ ਦਿੱਤਾ। ਨਵਜੰਮੀ ਬੱਚੀ ਦੇ 80 ਸਾਲਾ ਪਿਤਾ ਨੇ ਪ੍ਰਮਾਤਮਾ ਅੱਗੇ ਇਸ ਅਨਮੋਲ ਤੋਹਫੇ ਲਈ ਧੰਨਵਾਦ ਕੀਤਾ ਹੈ। ਡੇਲੀ ਮੇਲ ਦੀ ਰਿਪੋਰਟ ਅਨੁਸਾਰ ਜੇ ਇਸ ਜੋੜੇ ਦੀ ਉਮਰ ਸਹੀ ਪਾਈ ਗਈ ਤਾਂ ਇਸ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਇਹ ਕਸ਼ਮੀਰੀ ਔਰਤ ਤੇ ਉਸਦਾ ਘਰਵਾਲਾ ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਮਾਪੇ ਹੋਣਗੇ ਬਣ ਜਾਣਗੇ। 
ਜੰਮੂ ਕਸ਼ਮੀਰ ਦੇ ਪੁੰਛ ਜ਼ਿਲੇ ਦੇ ਇਕ ਹਸਪਤਾਲ ਵਿੱਚ ਕਸ਼ਮੀਰੀ ਔਰਤ ਨੇ ਆਪਣੀ ਬੇਟੀ ਨੂੰ ਬਾਕਸਿੰਗ ਦਿਵਸ ਤੇ ਜਨਮ ਦਿੱਤਾ। ਰਿਪੋਰਟ ਅਨੁਸਾਰ ਇਸ ਜੋੜੇ ਦਾ ਪਹਿਲਾਂ 10 ਸਾਲ ਦਾ ਪੁੱਤਰ ਹੈ।