ਮਿੱਠਾ ਮਾੜੀਮੇਘਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਦਾਅਵੇਦਾਰੀ ਕੀਤੀ ਪੇਸ਼

ਮਿੱਠਾ ਮਾੜੀਮੇਘਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਦਾਅਵੇਦਾਰੀ ਕੀਤੀ ਪੇਸ਼

ਕਾਂਗਰਸ ਦਫਤਰ ਚੰਡੀਗੜ੍ਹ ‘ਚ ਦਾਅਵੇਦਾਰੀ ਕਾਗਜ ਕੀਤੇ ਦਾਖਲ


ਭਿੱਖੀਵਿੰਡ 7 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ‘ਚ ਅਗਲੇ ਮਹੀਨਿਆਂ ਦੌਰਾਨ
ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੂਬਾ ਪੰਜਾਬ ਦੇ ਕਾਂਗਰਸ ਪਾਰਟੀ ਦੇ
ਆਗੂਆਂ ਵੱਲੋਂ ਆਪਣੇ-ਆਪਣੇ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਹਾਈ ਕਮਾਂਡ ਨੂੰ ਆਪਣੇ
ਦਾਅਵੇਦਾਰੀਆਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱੱਤੀਆਂ ਹਨ, ਉਥੇ ਲੋਕ ਸਭਾ ਹਲਕਾ ਖਡੂਰ
ਸਾਹਿਬ ਦੀ ਅਹਿਮ ਸੀਟ ਤੋਂ ਕਾਂਗਰਸ ਪਾਰਟੀ ਦੇ ਧੜੱਲੇਦਾਰ ਆਗੂਆਂ ਜਸਬੀਰ ਸਿੰਘ ਡਿੰਪਾ,
ਇੰਦਰਜੀਤ ਸਿੰਘ ਬਾਸਰਕੇ, ਸਰਵਨ ਸਿੰਘ ਧੰੁਨ, ਇੰਦਰਜੀਤ ਸਿੰਘ ਜੀਰਾ, ਸਾਬਕਾ ਮੰਤਰੀ
ਮਾਸਟਰ ਜਗੀਰ ਸਿੰਘ ਦੇ ਲੜਕੇ ਗੁਰਦੇਵ ਸਿੰਘ ਬਿੱਟੂ ਵੱਲੋਂ ਪਾਰਟੀ ਹਾਈ ਕਮਾਂਡ ਨੂੰ
ਲਿਖਤੀ ਤੌਰ ‘ਤੇ ਆਪਣਾ ਦਾਅਵਾ ਪੇਸ਼ ਕਰ ਦਿੱਤਾ ਗਿਆ। ਇਹਨਾਂ ਉਮੀਦਵਾਰਾਂ ਦੇ ਮੈਦਾਨ ‘ਚ
ਆਉਣ ਨਾਲ ਕਾਂਗਰਸ ਲੀਡਰਾਂ ਵੱਲੋਂ ਜੋਰ ਅਜਮਾਇਸ਼ ਕਰ ਦਿੱਤੇ ਜਾਣ ਤੋਂ ਬਾਅਦ ਹੁਣ
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਹੀ
ਨਜਦੀਕੀ ਸਾਥੀ ਕਿਰਨਜੀਤ ਸਿੰੰਘ ਮਿੱਠਾ ਮਾੜੀਮੇਘਾ ਵੀ ਕਾਂਗਰਸ ਦਫਤਰ ਚੰਡੀਗੜ੍ਹ ਵਿਖੇ
ਲਿਖਤੀ ਤੌਰ ਕਾਗਜ ਦਾਖਲ ਕਰਕੇ ਆਪਣਾ ਦਾਅਵਾ ਪੇਸ਼ ਕਰਦਿਆਂ ਉਮੀਦਵਾਰਾਂ ਦੀ ਲਾਈਨ ਵਿਚ
ਖੜ੍ਹੇ ਹੋ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾ ਬਣਾਈ ਜੱਟ ਮਹਾਂ ਸਭਾ ਦੇ ਸੂਬਾ
ਜਨਰਲ ਸਕੱਤਰ ਕਿਰਨਜੀਤ ਸਿੰਘ ਮਿੱਠਾ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਪਤਨੀ
ਮਹਾਰਾਣੀ ਪ੍ਰਨੀਤ ਕੌਰ ਨਾਲ ਪਰਿਵਾਰਕ ਤੌਰ ‘ਤੇ ਵਿਚਰਦੇ ਹਨ, ਉਥੇ ਰਣਇੰਦਰ ਸਿੰਘ
ਟਿੰਕੂ ਨਾਲ ਭਰਾਵਾਂ ਵਰਗੇ ਸੰਬੰਧਤ ਹੋਣ ਕਾਰਨ ਮਹਾਰਾਜਾ ਪਰਿਵਾਰ ਦੇ ਵਿਆਹ-ਸ਼ਾਦੀਆਂ
‘ਤੇ ਵਿਚਰਦੇ ਹਨ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੇਂਦਰ
‘ਚ ਸਰਕਾਰ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਾਰਸ਼ ‘ਤੇ ਹੀ ਕਿਰਨਜੀਤ ਸਿੰਘ
ਮਿੱਠਾ ਨੂੰ ਫੂਡ ਸਪਲਾਈ ਭਾਰਤ ਸਰਕਾਰ ਦਾ ਬਤੌਰ ਮੈਂਬਰ ਵੀ ਬਣਾਇਆ ਗਿਆ ਸੀ। ਜੇਕਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਵੀ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ ਦੀ ਪਿੱਠ
ਥਾਪੜਦੇ ਹਨ ਤਾਂ ਇਸ ਵਿਚ ਕੋਈ ਅਥਕਥਨੀ ਨਹੀ ਹੋਵੇਗੀ ਕਿ ਉਹ ਲੋਕ ਸਭਾ ਹਲਕਾ ਖਡੂਰ
ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ।