ਪੰਜਾਬ ਵਿਚ ਅਜਿਹੀਆਂ 32 ਹਜ਼ਾਰ ਤੋਂ ਵੱਧ ਔਰਤਾਂ ਹਨ ਜੋ ਧੋਖੇਬਾਜ਼ ਐਨਆਰਆਈ ਪਤੀਆਂ ਦੀਆਂ ਸਤਾਈਆਂ ਹੋਈਆਂ
Sun 16 Dec, 2018 0ਪੰਜਾਬ ਵਿਚ ਅਜਿਹੀਆਂ 32 ਹਜ਼ਾਰ ਤੋਂ ਵੱਧ ਔਰਤਾਂ ਹਨ ਜੋ ਧੋਖੇਬਾਜ਼ ਐਨਆਰਆਈ ਪਤੀਆਂ ਦੀਆਂ ਸਤਾਈਆਂ ਹੋਈਆਂ ਹਨ। ਪਤੀ ਦੇ ਧੋਖੇ ਤੋਂ ਪ੍ਰੇਸ਼ਾਨ ਹੋ ਕੇ ਲੁਧਿਆਣਾ ਦੀ ਸਤਵਿੰਦਰ ਕੌਰ ਨੇ 2 ਸਾਲ ਪਹਿਲਾਂ ਅਜਿਹੀਆਂ ਹੀ ਔਰਤਾਂ ਨੂੰ ਨਾਲ ਲੈ ਕੇ ਅਬੈਡਿਡ ਬਰਾਈਡਸ ਬਾਏ ਐਨਆਰਆਈ ਹਸਬੈਂਡਸ ਇੰਟਰਨੈਸ਼ਨਲੀ (ਏਬੀਬੀਐਨਐਚਆਈ) ਮਤਲਬ ‘ਹੁਣ ਨਹੀਂ’ ਸੰਸਥਾ ਬਣਾ ਕੇ ਧੋਖੇਬਾਜ਼ ਪਤੀਆਂ ਦੇ ਵਿਰੁੱਧ ਸੰਘਰਸ਼ ਸ਼ੁਰੂ ਕੀਤਾ।
ਸੰਸਥਾ ਨਾਲ 350 ਔਰਤਾਂ ਜੁੜ ਕੇ ਇਨਸਾਫ਼ ਦੀ ਲੜਾਈ ਲੜ ਰਹੀਆਂ ਹਨ। ਸੰਘਰਸ਼ ਦੀ ਬਦੌਲਤ ਸੰਸਥਾ 100 ਦੇ ਲਗਭੱਗ ਧੋਖੇਬਾਜ਼ ਪਤੀਆਂ ਦੇ ਪਾਸਪੋਰਟ ਰੱਦ ਕਰਵਾ ਚੁੱਕੀ ਹੈ। ਇਸ ਦੇ ਬਾਵਜੂਦ ਸਰਕਾਰ ਇਨ੍ਹਾਂ ਔਰਤਾਂ ਦੇ ਪਤੀਆਂ ਨੂੰ ਵਿਦੇਸ਼ ਤੋਂ ਲਿਆਉਣ ਵਿਚ ਨਾਕਾਮ ਹੈ। ਸੰਸਥਾ ਦੀਆਂ ਔਰਤਾਂ ਸ਼ਨਿਚਰਵਾਰ ਨੂੰ ‘ਆਪ’ ਸਾਂਸਦ ਭਗਵੰਤ ਮਾਨ ਨੂੰ ਮਿਲੀਆਂ ਅਤੇ ਮੰਗ ਕੀਤੀ ਕਿ ਸਰਕਾਰ ਛੇਤੀ ਕਾਨੂੰਨ ਬਣਾਏ ਤਾਂਕਿ ਉਨ੍ਹਾਂ ਦੇ ਪਤੀਆਂ ਨੂੰ ਵਾਪਸ ਲਿਆਂਦਾ ਜਾ ਸਕੇ।
ਲੁਧਿਆਨਾ ਦੀ ਸਤਵਿੰਦਰ ਕੌਰ ਨੇ ਦੱਸਿਆ ਕਿ 9 ਸਾਲ ਪਹਿਲਾਂ ਕਈ ਸੁਪਨੇ ਵਿਖਾ ਕੇ ਸਰਕਾਰੀ ਨੌਕਰੀ ਛੁਡਵਾ ਦਿਤੀ। ਫਿਰ ਵਿਆਹ ਕੀਤਾ ਅਤੇ ਵਿਦੇਸ਼ ਭੱਜ ਗਿਆ। ਜ਼ਾਇਦਾਦ ਬਚਾਉਣ ਲਈ ਸਸੁਰਾਲ ਵਾਲਿਆਂ ਨੇ ਬੇਟੇ ਨੂੰ ਬੇਦਖ਼ਲ ਕਰ ਦਿਤਾ ਤਾਂਕਿ ਉਸ ਉਤੇ ਕਾਰਵਾਈ ਨਹੀਂ ਹੋਵੇ। ਉਨ੍ਹਾਂ ਨੇ ਦੱਸਿਆ ਕਿ ‘ਹੁਣ ਨਹੀਂ’ ਸੰਸਥਾ ਬਣਾ ਕੇ ਪਤੀ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੀ ਹਾਂ। ਫੂਲੁਵਾਲਾ ਡੋਡ ਦੀ ਬੀਰਪਾਲ ਕੌਰ ਦਾ ਵਿਆਹ 7 ਸਾਲ ਪਹਿਲਾਂ ਇੰਗਲੈਂਡ ਦੇ ਪ੍ਰਿਤਪਾਲ ਸਿੰਘ ਨਾਲ ਹੋਇਆ ਸੀ।
ਉਹ 6 ਸਾਲ ਤੋਂ ਵਾਪਸ ਨਹੀਂ ਪਰਤਿਆ। ਪੇਕੇ ਵਾਲਿਆਂ ਉਤੇ ਬੋਝ ਬਣੀ ਹਾਂ। ਪਤੀ ਨੇ ਮੋਬਾਇਲ ਨੰਬਰ ਤੱਕ ਬਦਲ ਲਿਆ ਹੈ। ਸਰਕਾਰ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਹੈ। ਲੁਧਿਆਣਾ ਦੀ ਪਲਵਿੰਦਰ ਕੌਰ ਦਾ ਵਿਆਹ ਸਿੰਦਰ ਸਿੰਘ ਨਾਲ ਹੋਇਆ ਸੀ। ਭੈਣ ਦੇ ਵਿਆਹ ਦੇ ਦਿਨ ਵਿਦੇਸ਼ ਜਾਣ ਲਈ 8 ਲੱਖ ਰੁਪਏ ਮੰਗੇ। ਨਾ ਦੇਣ ‘ਤੇ ਵਿਆਹ ਛੱਡ ਕੇ ਭੱਜ ਗਿਆ। ਸਹੁਰੇ ਪਰਵਾਰ ਨੇ ਉਸ ਉਤੇ ਪਤੀ ਦੇ ਕਤਲ ਦਾ ਝੂਠਾ ਇਲਜ਼ਾਮ ਲਗਾ ਦਿਤਾ। ਜਦੋਂ ਕਿ ਸਿੰਦਰ ਬਹਿਰੀਨ ਵਿਚ ਹੈ।
ਕੋਰਟ ਕੇਸ ਕਰ ਕੇ ਪਤੀ ਦਾ ਪਾਸਪੋਰਟ ਰੱਦ ਕਰਵਾਉਣ ‘ਤੇ ਵੀ ਸਰਕਾਰ ਉਸ ਨੂੰ ਵਾਪਸ ਨਹੀਂ ਲਿਆ ਸਕੀ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਰੋਜ਼ ਅਜਿਹੇ ਕੇਸ ਆ ਰਹੇ ਹਨ। ਫਿਰ ਵੀ ਵਿਦੇਸ਼ੀ ਮੁੰਡਿਆਂ ਨਾਲ ਵਿਆਹ ਹੋ ਰਹੇ ਹਨ। ਛੇਤੀ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਸਮਾਂ ਲੈ ਕੇ ਸੰਸਥਾ ਦੀ ਬੈਠਕ ਕਰਵਾਈ ਜਾਵੇਗੀ ਤਾਂਕਿ ਅਜਿਹੇ ਪਤੀਆਂ ਨੂੰ ਵਾਪਸ ਲਿਆਇਆ ਜਾਵੇ।
Comments (0)
Facebook Comments (0)