
ਲੋਕ ਇਨਸਾਫ ਪਾਰਟੀ ਦੇ ਆਗੂਆ ਵਲੋਂ ਪਿੰਡ ਗਿੱਲ ਕਲੇਰ ਦੇ ਹੱਡੀਆਂ ਦੇ ਰੋਗੀ ਨੋਜਵਾਨ ਦੀ ਕੀਤੀ ਨਕਦ ਸਹਾਇਤਾ
Tue 12 Mar, 2019 0
ਐਸ ਸਿੰਘ
ਗੋਇੰਦਵਾਲ ਸਾਹਿਬ 12 ਫਰਵਰੀ -
ਹਲਕਾ ਬਾਬਾ ਬਕਾਲਾ ਦੇ ਤਹਿਸੀਲ ਖਡੂਰ ਸਾਹਿਬ ਅਧੀਨ ਪੈਦੇ ਪਿੰਡ ਗਿੱਲ ਕਲੇਰ ਵਿਖੇ 33 ਸਾਲਾ ਨੋਜਵਾਨ ਦਿਲਬਾਗ ਸਿੰਘ ਪੁੱਤਰ ਸਵ. ਸਕੱਤਰ ਸਿੰਘ ਜਿਸ ਦੇ ਦੋਵੇ ਚੂਲੇ ਕਿਸੇ ਬਿਮਾਰੀ ਦੀ ਵਜਾ ਕਾਰਣ ਪੂਰੀ ਤਰ੍ਹਾ ਖਰਾਬ ਹੋ ਚੁੱਕੇ ਹਨ ਅਤੇ ਉਸਦੇ ਪਰਿਵਾਰ ਵਿੱਚ ਕੋਈ ਹੋਰ ਕਮਾਉਣ ਵਾਲਾ ਵੀ ਨਹੀ ਹੈ । ਉਸਨੂੰ ਲੋਕ ਇਨਸਾਫ ਪਾਰਟੀ ਦੇ ਆਗੂਆ ਵਲੋ 11 ਹਜ਼ਾਰ ਰੁਪਏ ਨਕਦ ਸਹਾਇਤਾ ਵਜ਼ੋ ਇਲਾਜ਼ ਲਈ ਦਿੱਤੇ ਗਏ । ਵਰਨਯੋਗ ਹੈ ਕਿ ਉਕਤ ਨੋਜਵਾਨ ਦਿਲਬਾਗ ਸਿੰਘ ਵੱਖ ਵੱਖ ਹਸਪਤਾਲਾਂ ਵਿੱਚ ਇਸਦੇ ਇਲਾਜ ਲਈ ਪਹੁੰਚ ਕਰ ਚੁੱਕਾ ਹੈ ਅਤੇ ਇਲਾਜ ਲਈ ਘੱਟੋ ਘੱਟ ਖਰਚਾ 3 ਲੱਖ ਤੋ ਉਪਰ ਹੋਣ ਕਾਰਣ ਉਹ ਨਿਰਾਸ਼ ਹੋ ਕੇ ਘਰ ਮੰਜੇ ਉਪਰ ਪਏ ਰਹਿਣ ਲਈ ਮਜ਼ਬੂਰ ਹੈ । ਇਸ ਮੌਕੇ ਸਾਰੀ ਸਥਿਤੀ ਤੋ ਜਾਣੂ ਹੁੰਦਿਆ ਲੋਕ ਇਨਸਾਫ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਵਲੋ ਪਿੰਡ ਵਾਸੀਆਂ ਦੀ ਸਲਾਹ ਨਾਲ ਪਿੰਡ ਦੀ 5 ਮੈਬਰੀ ਕਮੇਟੀ ਬਣਾ ਕੇ ਉਹਨਾਂ ਨੂੰ ਦਾਨੀ ਸੱਜਣਾ ਵਲੋ ਆਏ ਸਾਰੇ ਫੰਡ ਇਕੱਤਰ ਕਰਨ ਅਤੇ ਉਸਦਾ ਇਲਾਜ ਕਰਵਾਉਣ ਦੀ ਜਿੰਮੇਵਾਰੀ ਸੌਪੀ । ਇਸ ਮੌਕੇ ਉਹਨਾਂ ਨੇ ਪੰਜਾਬ ਦੇ ਦਰਦਮੰਦੀ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਇਸ ਨੋਜਵਾਨ ਸਹਾਇਤਾ ਲਈ ਅੱਗੇ ਆਉਣ ਤਾ ਇਹ ਉਸਦੇ ਚੂਲੇ ਬਦਲਣ ਦੇ ਅਪ੍ਰੇਸ਼ਨ ਕਰਵਾਏ ਜਾ ਸਕਣ ਅਤੇ ਉਹ ਆਪਣੀ ਪਤਨੀ ਅਤੇ ਇੱਕ ਛੋਟੇ ਬੱਚੇ ਸਮੇਤ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ । ਇਸ ਮੌਕੇ ਉਹਨਾਂ ਦੱਸਿਆ ਕਿ ਦੁਆਬੇ ਦੀ ਸੰਸਥਾ ਸਾਝ , ਮਨਜਿੰਦਰ ਸਿੰਘ ਫੌਜੀ ਰਈਆ, ਜਤਿੰਦਰ ਸਿੰਘ ਡਾਕਟਰ ਆਦਿ ਵਲੋ ਅਜਿਹੇ ਰੋਗੀਆਂ ਲਈ ਸਹਾਇਤਾ ਕੀਤੀ ਜਾਂ ਰਹੀ ਹੈ । ਇਸ ਮੌਕੇ ਸ਼. ਖਹਿਰਾ ਤੋ ਇਲਾਵਾ ਜਸਬੀਰ ਸਿੰਘ ਵੈਰੋਵਾਲ ਜਿਲ੍ਹਾ ਸੀਨੀ. ਮੀਤ ਪ੍ਰਧਾਨ, ਮੁਖਤਾਰ ਸਿੰਘ ਗਿੱਲ ਮੀਤ ਪ੍ਰਧਾਨ ਹਲਕਾ ਬਾਬਾ ਬਕਾਲਾ, ਅੰਗਰੇਜ ਸਿੰਘ, ਮਨਜੀਤ ਸਿੰਘ ਪ੍ਰਧਾਨ ਮੀਆਂਵਿੰਡ, ਹਰਸਿਮਰਤਪਾਲ ਸਿੰਘ ਰੌਕੀ ਬਦੇਸ਼ੇ, ਦਲੇਰ ਸਿੰਘ , ਚਰਨਜੀਤ ਸਿੰਘ ਪੰਚ, ਹਰਿੰਦਰ ਸਿੰਘ ਲਾਡੀ, ਗੁਰਦੀਪ ਸਿੰਘ, ਨਿਰਮਲ ਸਿੰਘ ਗਿੱਲ, ਰਜਿੰਦਰ ਸਿੰਘ ਮੀਅੰਵਿੰਡ, ਵਿਰਸਾ ਸਿੰਘ, ਐਡਵੋਕੇਟ ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਕੀੜੀਸ਼ਾਹੀ, ਗੁਰਦਿਆਲ ਸਿੰਘ ਨਾਗੋਕੇ ਮੀਤ ਪ੍ਰਧਾਨ, ਜਤਿੰਦਰ ਸਿੰਘ ਨਾਗੋਕੇ ਆਦਿ ਮੌਜੂਦ ਸਨ ।
Comments (0)
Facebook Comments (0)