ਹੋਮਿਓਪੈਥਿਕ ਵਿਭਾਗ ਵੱਲੋਂ ਸੰਤੁਲਿਤ ਖੁਰਾਕ ਸਬੰਧੀ ਜਾਗਰੂਕਤਾ ਕੈਂਪ ਲਗਾਇਆ।
Wed 30 Sep, 2020 0ਚੋਹਲਾ ਸਾਹਿਬ 30 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਪੰਜਾਬ ਜਿਲ੍ਹਾ ਤਰਨ ਤਾਰਨ ਵੱਲੋਂ ਜਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ: ਬਲਿਹਾਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਸੀ.ਐਚ.ਸੀ.ਸਰਹਾਲੀ ਵਿਖੇ ਪੋਸ਼ਨ ਅਭਿਆਨ ਤਹਿਤ ਸੰਤੁਲਿਤ ਖੁਰਾਕ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ।ਕੈਂਪ ਦੌਰਾਨ ਡਾ: ਦਿਲਬਾਗ ਸਿੰਘ ਸੰਧੂ ਹੋਮਿਓਪੈਥਿਕ ਮੈਡੀਕਲ ਅਫਸਰ ਅਤੇ ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਸੀ.ਐਚ.ਸੀ.ਸਰਹਾਲੀ ਵੱਲੋਂ ਡਿਸਪੈਸਰੀ ਵਿੱਚ ਆਏ ਮਰੀਜ਼ਾਂ ਅਤੇ ਜੱਚਾ ਬੱਚਾ ਕੇਂਦਰ ਵਿੱਚ ਆਈਆਂ ਗਰਭਵਤੀ ਔਰਤਾਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ,ਆਸ਼ਾ ਵਰਕਰਜ,ਏ.ਐਨ.ਐਮਜ਼ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਹਨਾਂ ਵੱਲੋਂ ਅੱਗੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ ਅਜੋਕੇ ਸਮੇਂ ਵਿੱਚ ਕਰੋਨਾ ਵਰਗੀ ਘਾਤਕ ਬਿਮਾਰੀ ਅਤੇ ਡੇਂਗੂ ਬੁਖਾਰ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਸੰਤੁਲਿਤ ਭੋਜਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।ਕਿਉਂਕਿ ਸਰੀਰਕ ਅਤੇ ਮਾਨਸਿਕ ਕਮਜੋਰੀ ਨਾਲ ਅਜਿਹੀਆਂ ਬਿਮਾਰੀਆਂ ਮਨੁੱਖਤਾ ਨੂੰ ਵਧੇਰੇ ਘੇਰ ਲੈਂਦੀਆਂ ਹਨ।ਇਹਨਾਂ ਬਿਮਾਰੀਆਂ ਤੋਂ ਬਚਣ ਲਈ ਸਰੀਰ ਦੀ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਨੂੰ ਵਧਾਉਣ ਵਾਲੀ ਖੁਰਾਕ ਬਹੁਤ ਜਰੂਰੀ ਹੁੰਦੀ ਹੈ।ਜਿਸ ਵਿੱਚ ਹਰੇ ਪੱਤੇ ਵਾਲੀਆਂ ਸਬਜੀਆਂ,ਮੋਸਮੀ ਸਬਜੀਆਂ ,ਮੋਸਮੀ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਵੇਰ ਦੇ ਸਮੇਂ ਭਰ ਪੇਟ ਖਾਣਾ ਚਾਹੀਦਾ ਹੈ ਦੁਪਿਹਰ ਸਮੇਂ ਸਧਾਰਨ ਮਾਤਰਾ ਵਿੱਚ ਅਤੇ ਸ਼ਾਮ ਸਮੇਂ ਬਹੁਤ ਘੱਟ ਮਾਤਰਾ ਵਿੱਚ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜ਼ੋ ਪਾਚਨ ਪ੍ਰਣਾਲੀ ਸਹੀ ਰੂਪ ਵਿੱਚ ਕੰਮ ਕਰ ਸਕੇ ਅਤੇ ਸਰੀਰਕ ਬਿਮਾਰੀਆਂ ਤੋ਼ ਬਚਿਆ ਜਾ ਸਕੇ।ਇਸ ਸਮੇਂ ਮਨਦੀਪ ਕੌਰ,ਐਲ.ਐਚ.ਵੀ.ਜਗੀਰ ਕੌਰ,ਪ੍ਰਮਜੀਤ ਸਿੰਘ ਫਾਰਮੇਸੀ ਅਫਸਰ,ਮਨੋਜ਼ ਕੁਮਾਰ ਫਾਰਮੇਸੀ ਅਫਸਰ,ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।
Comments (0)
Facebook Comments (0)