"ਹੈਲਥ ਫਾਰ ਆਲ ਸੋਸਾਇਟੀ' (ਰਜਿ) ਫਰੀਦਕੋਟ ਵਲੋਂ ਪੰਛੀਆਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਮਿੱਟੀ ਦੇ ਬਰਤਨ ਵੰਡੇ
Thu 20 Jun, 2019 0o;agkb f;zx pokVQ
ਫਰੀਦਕੋਟ 20 ਜੂਨ 2019 -
ਸਥਾਨਕ "ਹੈਲਥ ਫਾਰ ਆਲ ਸੋਸਾਇਟੀ' (ਰਜਿ) ਫਰੀਦਕੋਟ ਵਲੋਂ ਪੰਛੀਆਂ ਨੂੰ ਅੱਤ ਦੀ ਗਰਮੀ ਤੋਂ ਬਚਾਉਣ ਲਈ ਮਿੱਟੀ ਦੇ ਬਰਤਨ ਵੰਡੇ ਗਏ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਗਰਮੀ ਆਪਣੇ ਪੂਰੇ ਸਿਖਰਾਂ 'ਤੇ ਹੈ ਗਰਮੀ ਹੋਣ ਦੇ ਕਾਰਨ ਸਭ ਨੂੰ ਪਿਆਸ ਵੀ ਬਹੁਤ ਜਿਆਦਾ ਲੱਗ ਰਹੀ ਹੈ ਇਨਸਾਨ ਤਾਂ ਇਨਸਾਨ ਪੰਛੀ ਵੀ ਵਿਚਾਰੇ ਪਿਆਸ ਨਾਲ ਤੜਫ ਰਹੇ ਹਨ। ਉਨ੍ਹਾਂ ਕਿਹਾ ਇਨਸਾਨ ਤਾਂ ਕਿਸੇ ਨਾ ਕਿਸੇ ਤਰੀਕੇ ਆਪਣੀ ਪਿਆਸ ਬੁਝਾ ਲੈਂਦੇ ਹਨ ਪਰ ਪੰਛੀਆਂ ਨੂੰ ਆਪਣੀ ਪਿਆਸ ਬੁਝਾਉਣ ਲਈ ਇਸ ਬਹੁਤ ਹੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਨ੍ਹਾਂ ਬੇ-ਜ਼ੁਬਾਨ ਪੰਛੀਆਂ ਲਈ ਮਿੱਟੀ ਦੇ ਬਣੇ ਡੋਂਗੇ ਅੱਜ ਸਿਵਲ ਹਸਪਤਾਲ ਫਰੀਦਕੋਟ ਵਿੱਚ ਵੰਡੇ ਗਏ, ਪਰ ਇਹ ਡੋਂਗੇ ਸਿਰਫ਼ ਉਨ੍ਹਾਂ ਨੂੰ ਹੀ ਦਿੱਤੇ ਗਏ ਹਨ ਜੋ ਰੋਜਾਨਾ ਡੋਂਗੇ ਦਾ ਪਾਣੀ ਬਦਲਿਆ ਕਰਨਗੇ, ਕਿਉਕਿ ਪਾਣੀ ਰੋਜ਼ਾਨਾ ਨਾ ਬਦਲਣ ਦੀ ਸੂਰਤ ਵਿੱਚ ਇੰਨਾ ਵਿੱਚ ਡੇਂਗੂ ਦਾ ਲਾਰਵਾ ਪੈਦਾ ਹੋ ਸਕਦਾ ਹੈ।
ਇਸ ਮੌਕੇ ਸੀਰ ਸੰਸਥਾ ਫਰੀਦਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਟਾਰੀਆ ਨੂੰ ਸੰਸਥਾ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਫਰੀਦਕੋਟ ਲਈ 10 ਮਿੱਟੀ ਦੇ ਡੋਂਗੇ ਪੰਛੀਆਂ ਦੀ ਸੇਵਾ ਲਈ ਦਿੱਤੇ ਗਏ।
Comments (0)
Facebook Comments (0)