
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ---ਸਨਦੀਪ ਸਿੰਘ ਸਿੱਧੂ
Wed 29 Jan, 2020 0
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ
ਦੇਸ਼ ਕੌਮ ਦੀ ਅਣਖ ਬਦਲੇ ਆਪਣਾ-ਆਪ ਹਰ ਗਿਆ ਕੋਈ
ਕਿੰਜ ਲਿਖਾਂ ਸਿਫ਼ਤ ਓਹਨਾ ਲੋਕਾਂ ਦੀ
ਸਾਡੇ ਲਈ ਹਰ ਦੁੱਖ ਆਪਣੀ ਜਾਨ ਤੇ ਜਰ ਗਿਆ ਕੋਈ
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ……
ਚੜ੍ਹਦੀ ਉਮਰੇ ਰੀਜ ਸੀ ਮਨ ਵਿੱਚ ਕੇ ਦੇਸ਼ ਨੂੰ ਆਜ਼ਾਦ ਕਰਾਵਾਂਗੇ
ਦੇਸ਼ ਦੇ ਨਾਲ ਹੀ ਸਾਹ ਸਾਡੇ ਨੇ ਦੇਸ਼ ਲਈ ਹੀ ਮਰ ਜਾਵਾਂਗੇ
ਮੌਤ ਤੋਂ ਕੀ ਡਰਨਾ ਇਹ ਤਾਂ ਆਉਣੀ ਹੀ ਆ ਇੱਕ ਦਿਨ
ਪਰ ਮਰਨ ਤੋਂ ਪਹਿਲਾਂ ਕੰਮ ਮਹਾਨ ਕਰ ਗਿਆ ਕੋਈ
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ……
ਸਾਡੇ ਵਰਗੇ ਹੀ ਲੋਕ ਸਨ ਉਹ ਸਾਡੇ ਜਿਹੇ ਹੀ ਚੇਹਰੇ ਸੀ
ਪਰ ਦਿਲ ਵਿੱਚ ਸੀ ਅੱਗ ਓਹਨਾ ਦੇ ਤੇ ਪੱਥਰ ਓਹਨਾ ਦੇ ਜੇਰੇ ਸੀ
ਅਸੀਂ ਤਾਂ ਭੁੱਲ ਬੈਠੇ ਹਾਂ ਆਪਣੇ ਫ਼ਰਜ਼ਾਂ ਨੂੰ
ਅੱਜ ਰਿਸਦੇ ਜ਼ਖਮਾਂ ਤੇ ਹੱਥ ਧਰ ਗਿਆ ਕੋਈ
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ……
ਅੱਜ ਲੋੜ੍ਹ ਹੈ ਸਾਨੂੰ ਸੋਚਣ ਦੀ ਅਸੀਂ ਕੀ ਕੁਝ ਕਰ ਰਹੇ ਹਾਂ
ਮਰਨਾ ਕੀ ਆ ਦੇਸ਼ ਲਈ ਅਸੀਂ ਤੇ ਨਸ਼ੇ ਕਰ ਕਰ ਕੇ ਮਰ ਰਹੇ ਹਾਂ
ਨੌਜਵਾਨ ਹੁੰਦੇ ਨੇ ਸਾਹ ਦੇਸ਼ ਦੇ
ਚਲਦੇ ਚਲਦੇ ਇਹ ਗੱਲ ਕਰ ਗਿਆ ਕੋਈ
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ……
ਆਓ ਕਰੀਏ ਕੋਸ਼ਿਸ਼ ਜਾਗਣ ਦੀ ਸ਼ਾਇਦ ਸੁਪਨਾ ਉਹ ਸਾਕਾਰ ਹੋ ਜਾਵੇ
ਛੱਡੋ ਨਸ਼ੇ ਤੇ ਮਾੜ੍ਹੇ ਕੰਮਾਂ ਨੂੰ ਹੀ ਸਾਡੀ ਸਭ ਦੀ ਲਲਕਾਰ ਹੋ ਜਾਵੇ
ਮੌਤ ਨੂੰ ਜਿੱਤ ਕੇ ਜੋ ਜ਼ਿੰਦਾ ਨੇ,”ਦੀਪ”
ਐਸੀ ਮੌਤ ਮਰ ਗਿਆ ਕੋਈ
ਹਨੇਰੀਆਂ ਰਾਹਾਂ ਵਿੱਚ ਚਾਨਣ ਕਰ ਗਿਆ ਕੋਈ……
ਸਨਦੀਪ ਸਿੰਘ ਸਿੱਧੂ
Comments (0)
Facebook Comments (0)