ਵਿਧਾਇਕ ਸਿੱਕੀ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ 56.4 ਲੱਖ ਰੁਪੈ ਦੀ ਗ੍ਰਾਂਟ ਜਾਰੀ।
Wed 29 Jan, 2020 0ਪਿੰਡ ਧੁੰਨ ਢਾਏ ਵਾਲਾ,ਕਰਮੂੰਵਾਲਾ,ਘੜਕਾ ਅਤੇ ਚੋਹਲਾ ਖੁਰਦ ਵਿਖੇ ਕੰਮਾਂ ਦੀ ਸ਼ੁਰੂਆਤ
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 28 ਜਨਵਰੀ 2020
ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਆਰੰਭਤਾ ਕਰਦੇ ਹੋਏ ਪਿੰਡ ਧੁੰਨ ਢਾਏ ਵਾਲਾ ਲਈ 16.34 ਲੱਖ ਰੁਪੈ,ਪਿੰਡ ਕਰਮੂੰਵਾਲਾ ਲਈ 16.34 ਲੱਖ ਰੁਪੈ ,ਪਿੰਡ ਘੜਕਾ ਲਈ 16.34 ਲੱਖ ਰੁਪੈ ਅਤੇ ਪਿੰਡ ਚੋਹਲਾ ਖੁਰਦ ਲਈ 7.38 ਲੱਖ ਰੁਪੈ ਗ੍ਰਾਂਟ ਦੇ ਰੂਪ ਵਿੱਚ ਜਾਰੀ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਦੇ ਪੀ.ਏ.ਜਰਮਨਜੀਤ ਸਿੰਘ ਕੰਗ,ਸੀਨੀਅਰ ਕਾਂਗਰਸੀ ਆਗੂ ਸ਼ੁਬੇਗ ਸਿੰਘ ਧੁੰਨ ਅਤੇ ਚੈਅ:ਰਵਿੰਦਰ ਸਿੰਘ ਸ਼ੈਂਟੀ ਨੇ ਦੱਸਿਆ ਕਿ ਇਸ ਰਾਸ਼ੀ ਤਹਿਤ ਉਕਤ ਪਿੰਡਾਂ ਵਿੱਚ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਅੱਜ ਪਿੰਡ ਧੁੰਨ ਢਾਏ ਵਾਲਾ ਵਿਖੇ ਇਥੋਂ ਦੇ ਸਰਕਾਰੀ ਸਕੂਲ ਵਿਖੇ ਸਮਾਰਟ ਕਲਾਸਰੂਮ ਅਤੇ ਆਂਗਣਵਾੜੀ ਸੈਂਟਰ ਦੀ ਉਸਾਰੀ ਲਈ ਅੱਜ ਕੰਮ ਆਰੰਭ ਕਰ ਦਿੱਤਾ ਗਿਆ ਹੈ ਅਤੇ ਉਕਤ ਦੱਸੇ ਗਏ ਬਾਕੀ ਪਿੰਡਾਂ ਵਿੱਚ ਵੀ ਵੱਖ-ਵੱਖ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖ ਦਿੱਤੇ ਗਏ ਹਨ ਅਤੇ ਜੰਗੀ ਪੱਧਰ ਤੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਦੀ ਸੁਚੱਜੀ ਅਗਵਾਈ ਹੇਠ ਸਮੁੱਚੇ ਹਲਕੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਬਿਨਾਂ ਭੇਦ-ਭਾਵ ਪਿੰਡਾਂ ਦੇ ਵਿਕਾਸ ਕਾਰਜ ਚਲਾਏ ਜਾ ਰਹੇ ਹਨ।ਇਨਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਨੂੰ ਜਾਰੀ ਕਰਨ ਲਈ ਉਕਤ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਐਸ.ਡੀ.ਓ.ਬਲਵਿੰਦਰ ਸਿੰਘ,ਜੇ.ਈ ਸੁਖਵਿੰਦਰ ਸਿੰਘ,ਜਗਦੀਸ਼ ਸਿੰਘ ਪੰਚਾਇਤ ਸਕੱਤਰ,ਪੂਰਨ ਸਿੰਘ ਘੜਕਾ,ਸਰਪੰਚ ਰਸ਼ਪਾਲ ਸਿੰਘ ਧੁੰਨ,ਗੁਰਜੀਤ ਸਿੰਘ ਧੁੰਨ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਮਨਦੀਪ ਸਿੰਘ ਸਰਪੰਚ ਘੜਕਾ,ਜੱਸ ਲਾਲਪੁਰਾ,ਅਮਰੀਕ ਸਿੰਘ ਚੋਹਲਾ ਖੁਰਦ,ਦਵਿੰਦਰ ਸਿੰਘ ਸੋਢੀ ਚੋਹਲਾ ਸਾਹਿਬ,ਕੁਲਦੀਪ ਸਿੰਘ,ਨਿਰਵੈਲ ਸਿੰਘ,ਜੈਮਲ ਸਿੰਘ,ਨਿਰਮਲ ਸਿੰਘ,ਬਲਕਾਰ ਸਿੰਘ,ਰਸਾਲ ਸਿੰਘ (ਸਾਰੇ ਮੈਂਬਰ ਪੰਚਾਇਤ) ਧੁੰਨ ਢਾਏ ਵਾਲਾ,ਰੂੜ ਕੁਮਾਰ ਸਾਬਕਾ ਸਰਪੰਚ,ਜ਼ੋਗਾ ਸਿੰਘ ਫੌਜੀ,ਹਰਦੇਵ ਸਿੰਘ,ਦਿਲਬਾਗ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)