ਚੋਣ ਜ਼ਾਬਤੇ ਦੌਰਾਨ ਧਨ ਪ੍ਰਵਾਹ ’ਤੇ ਵਿਸ਼ੇਸ ਨਿਗਰਾਨੀ ਲਈ ਜ਼ਿਲਾ ਚੋਣ ਅਫ਼ਸਰ ਵੱਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਹਰੇਕ ਵੱਡੀ ਰਾਸ਼ੀ ਦੇ ਲੈਣ-ਦੇਣ ’ਤੇ ਰਹੇਗੀ ਚੋਣ ਕਮਿਸ਼ਨ ਦੀ ਨਜ਼ਰ-ਸ੍ਰੀ ਪਰਦੀਪ ਕੁਮਾਰ ਸੱਭਰਵਾਲ

ਚੋਣ ਜ਼ਾਬਤੇ ਦੌਰਾਨ ਧਨ ਪ੍ਰਵਾਹ ’ਤੇ ਵਿਸ਼ੇਸ ਨਿਗਰਾਨੀ ਲਈ ਜ਼ਿਲਾ ਚੋਣ ਅਫ਼ਸਰ ਵੱਲੋਂ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਹਰੇਕ ਵੱਡੀ ਰਾਸ਼ੀ ਦੇ ਲੈਣ-ਦੇਣ ’ਤੇ ਰਹੇਗੀ ਚੋਣ ਕਮਿਸ਼ਨ ਦੀ ਨਜ਼ਰ-ਸ੍ਰੀ ਪਰਦੀਪ ਕੁਮਾਰ ਸੱਭਰਵਾਲ

ਤਰਨ ਤਾਰਨ, 13 ਮਾਰਚ 201`9 :ਰਾਕੇਸ਼ ਬਾਵਾ ,ਪਰਮਿੰਦਰ ਚੋਹਲਾ 

ਲੋਕ ਸਭਾ ਚੋਣਾਂ-2019 ਦਾ ਐਲਾਨ ਹੋ ਜਾਣ ਤੋਂ ਬਾਅਦ ਚੋਣ ਜ਼ਾਬਤੇ ਦੌਰਾਨ ਚੋਣ ਕਮਿਸ਼ਨ ਵੱਲੋਂ ਹਰ ਪ੍ਰਕਾਰ ਦੇ ਧਨ-ਪ੍ਰਵਾਹ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ।ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਜ਼ਿਲੇ ਦੀਆਂ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। 

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਹਰਦੀਪ ਸਿੰਘ ਧਾਲੀਵਾਲ, ਲੀਡ ਬੈਂਕ ਮੇਨੈਜਰ ਸ੍ਰੀ ਅਮਰੀਕ ਸਿੰਘ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਨੇ ਸਮੂਹ ਬੈਂਕਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੇ ਚੋਣ ਖਰਚਿਆਂ ’ਤੇ ਨਿਗਰਾਨੀ ਰੱਖਣ।ਉਨਾਂ ਅੱਗੇ ਕਿਹਾ ਕਿ ਉਮੀਦਵਾਰ, ਉਸਦੀ ਪਤਨੀ, ਪਤੀ, ਗ੍ਰਾਂਟਰ, ਰਾਜਨੀਤਿਕ ਪਾਰਟੀ ਦੇ ਬੈਂਕ ਖਾਤੇ ਵਿਚੋਂ ਜੇਕਰ ਇੱਕ ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਇਸ ਸਬੰਧੀ ਵੀ ਸੂਚਨਾ ਜ਼ਿਲਾ ਚੋਣ ਦਫ਼ਤਰ ਨੂੰ ਬੈਂਕ ਵੱਲੋਂ ਤੁਰੰਤ ਦਿੱਤੀ ਜਾਵੇਗੀ। 

ਉਨਾਂ ਕਿਹਾ ਕਿ ਬੈਂਕ ਪ੍ਰਬੰਧਨ ਦੇ ਧਿਆਨ ਵਿੱਚ ਜੇਕਰ ਕੋਈ ਵੀ ਆਮ ਨਾਲੋਂ ਵੱਖਰੇ ਤੌਰ ’ਤੇ ਸ਼ੱਕੀ ਲੈਣ-ਦੇਣ ਉਨਾਂ ਦੇ ਧਿਆਨ ਵਿੱਚ ਆਉਂਦਾ ਹੈ, ਤਾਂ ਇਸ ਦੀ ਸੂਚਨਾ ਵੀ ਜ਼ਿਲਾ ਚੋਣ ਦਫ਼ਤਰ ਨੂੰ ਭੇਜੀ ਜਾਵੇ। ਉਨਾਂ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਬੈਂਕ ਜ਼ਿਲਾ ਲੀਡ ਬੈਂਕ ਮੈਨੇਜਰ ਦਫ਼ਤਰ ਰਾਹੀਂ ਆਪੋ-ਆਪਣੀ ਬ੍ਰਾਂਚ ਦੀ ਰਿਪੋਰਟ ਰੋਜ਼ਾਨਾ ਭੇਜਣਗੇ।

  ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲੇ ਵਿੱਚ ਕੋਈ ਵੀ ਧਨ ਦਾ ਲੈਣ-ਦੇਣ ਆਰ. ਟੀ. ਜੀ. ਐਸ. ਦੇ ਰਾਹੀਂ ਇੱਕ ਬੈਂਕ ਤੋਂ ਦੂਜੇ ਬੈਂਕ ਤੱਕ ਹੁੰਦਾ ਹੈ, ਤਾਂ ਉਹ ਵੀ ਦੱਸਣਾ ਯਕੀਨੀ ਬਣਾਇਆ ਜਾਵੇ। ਉਨਾਂ ਬੈਕ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਕੋਈ ਸ਼ੱਕੀ ਨਕਦੀ ਲੈਣ-ਦੇਣ,  ਜਿਹੜਾ ਕਿ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਵਰਤਿਆ ਜਾ ਸਕਦਾ ਹੈ ਆਉਂਦਾ ਹੈ, ਤਾਂ ਇਸ ਸਬੰਧੀ ਵੀ ਜ਼ਿਲਾ ਚੋਣ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।