ਨਵਨਿਯੁਕਤ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਅਹੁਦਾ ਸੰਭਾਲਿਆ।
Fri 15 May, 2020 0ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਵਿਖੇ ਹੋਏ ਨਤਮਸਤਕ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਮਈ 2020
ਸਬ ਤਹਿਸੀਲ ਚੋਹਲਾ ਸਾਹਿਬ ਵਿਖੇ ਨਵਨਿਯੁਕਤ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਅੱਜ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਰੱਤੋਕੇ ਨੇ ਨਵਨਿਯੁਕਤ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੂੰ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਦੇਕੇ ਸਨਮਾਨਿਤ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਟਵਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਨਵਨਿਯੁਕਤ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਜਿਲ੍ਹਾ ਪਟਿਆਲਾ ਤੋਂ ਬਤੌਰ ਕਾਨੂੰਗੋ ਤੋ ਨਾਇਬ ਤਹਿਸੀਲਦਾਰ ਪ੍ਰਮੋਟ ਹੋਕੇ ਆਏ ਹਨ ਜਿੰਨਾਂ ਅੱਜ ਸਬ ਤਹਿਸੀਲ ਚੋਹਲਾ ਸਾਹਿਬ ਦਾ ਚਾਰਜ ਸੰਭਾਲ ਲਿਆ ਹੈ।ਇਸ ਸਮੇਂ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਵਿਆਕਤੀ ਬੇਝਿਜਕ ਉਹਨਾਂ ਕੋਲ ਆਕੇ ਆਪਣਾ ਕੰਮ ਕਰਵਾ ਸਕਦਾ ਹੈ।ਇਸ ਸਮੇਂ ਬਲਵਿੰਦਰ ਸਿੰਘ ਕਾਨੂੰਗੋ,ਸੁਖਬੀਰ ਸਿੰਘ ਰੀਡਰ,ਹਰਮੀਤ ਸਿੰਘ,ਸਰਬਜੀਤ ਸਿੰਘ,ਜਗਜੀਤ ਸਿੰਘ,ਹਰਦੀਪ ਸਿੰਘ,ਪਟਵਾਰੀ ਗੁਰਸਾਹਿਬ ਸਿੰਘ,ਗੁਰਮੀਤ ਸਿੰਘ ਗ੍ਰੰਥੀ,ਪ੍ਰਤਾਪ ਸਿੰਘ ਰਿਕਾਰਡਕੀਪਰ,ਮਨਪ੍ਰੀਤ ਸਿੰਘ ਅਕਾਊਂਟੈਂਟ,ਭੁਪਿੰਦਰ ਸਿੰਘ ਖਜਾਨਚੀ ਆਦਿ ਹਾਜ਼ਰ ਸਨ।
Comments (0)
Facebook Comments (0)